ਫਾਜ਼ਿਲਕਾ 30 ਮਈ ;-ਪਿਛਲੇ ਹਫ਼ਤੇ ਕਰੋਨਾ ਮੁਕਤ ਹੋ ਕੇ ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਫਾਜ਼ਿਲਕਾ ਅੰਦਰ ਅੱਜ 30 ਮਈ ਨੂੰ ਦੋ ਵਿਅਕਤੀ ਕੋਰੋਨਾ ਪਾਜ਼ਿਟਿਵ ਆਉਣ ਨਾਲ ਇੱਕ ਵਾਰ ਫਿਰ ਜਿਲ੍ਹੇ ਅੰਦਰ ਪਾਜਿਟਿਵ ਕੇਸਾਂ ਦੀ ਗਿਣਤੀ 2 ਹੋ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਨ੍ਹੋਂ ਵਿਅਕਤੀ ਬਾਹਰਲੇ ਖੇਤਰ ਵਿੱਚ ਸਫ਼ਰ ਕਰਕੇ ਪਰਤੇ ਹਨ ।
ਇਕ ਸਥਾਨਕ ਵਿਅਕਤੀ ਜੋ ਕਿ ਸੋਨੀਪਤ ਤੋਂ ਵਾਪਸ ਮੁੜ ਕੇ ਆਇਆ ਹੈ ਅਤੇ ਦੂਜਾ ਵਿਅਕਤੀ ਸੁਰੱਖਿਆ ਫੋਰਸ ਨਾਲ ਸਬੰਧਤ ਹੈ ।
ਆਮ ਨਾਗਰਿਕ ਨੂੰ ਸਿਹਤ ਵਿਭਾਗ ਵੱਲੋਂ ਆਪਣੀ ਨਿਗਰਾਨੀ ਹੇਠ ਇਲਾਜ ਲਈ ਇਕਾਂਤਵਾਸ ਵਿੱਚ ਲਿਆ ਹੈ ਜਦਕਿ ਦੂਸਰੇ ਪਾਜ਼ਟਿਵ ਵਿਅਕਤੀ ਦਾ ਇਲਾਜ ਸੁਰੱਖਿਆ ਫੋਰਸ ਵੱਲੋਂ ਆਪਣੇ ਪੱਧਰ ਤੇ ਕਰਨ ਦੇ ਪ੍ਰਬੰਧ ਕੀਤੇ ਗਏ ਹਨ ।
















