ਫਿਰੋਜ਼ਪੁਰ – ਥਾਣਾ ਜ਼ੀਰਾ ਦੇ ਮੁਹੱਲਾ ਚਾਹ ਬੇਰੀਆ ਵਿਖੇ ਇਕ ਖੜੀ ਕਾਰ ਵਿਚ ਕੈਂਟਰ ਵੱਜਣ ਨਾਲ ਕਾਰ ਦੇ ਨੁਕਸਾਨੇ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕੈਂਟਰ ਚਾਲਕ ਖਿਲਾਫ 279, 427 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਨਿਲ ਕੁਮਾਰ ਪੁੱਤਰ ਰਾਮ ਲੁਭਾਏ ਵਾਸੀ ਮੁਹੱਲਾ ਚਾਹ ਬੇਰੀਆ ਨੇ ਦੱਸਿਆ ਕਿ ਮਿਤੀ 26 ਦਸੰਬਰ 2020 ਦੀ ਸ਼ਾਮ ਨੂੰ ਦੋਸ਼ੀ ਰਾਕੇਸ਼ ਕੁਮਾਰ ਉਰਫ ਪੇ੍ਰਮੀ ਪੁੱਤਰ ਸੁਭਾਸ਼ ਚੰਦਰ ਵਾਸੀ ਬਸਤੀ ਮਾਛੀਆ ਜ਼ੀਰਾ ਨੇ ਕੈਂਟਰ ਨੰਬਰ ਪੀਬੀ 05 ਐੱਨ 6876 ਨੂੰ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਖੜੀ ਕਰੇਡਾ ਗੱਡੀ ਨੰਬਰ ਪੀਬੀ 05 ਐੱਨ 6900 ਵਿਚ ਲਿਆ ਕੇ ਮਾਰਿਆ, ਜਿਸ ਨਾਲ ਕਰੇਟਾ ਗੱਡੀ ਕੰਡਕਟਰ ਸਾਇਡ ਦੀ ਪਿਛਲੀ ਬਾਰੀ ਨੁਕਸਾਨੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਰਤਾ ਦੇ ਬਿਆਨਾਂ ’ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।