ਹੈਦਰਾਬਾਦ, 28 ਮਈ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਤਿੰਨ ਸਾਲ ਦਾ ਬੱਚਾ 17 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ, ਜਿਸ ਦੀ ਲਾਸ਼ ਅੱਜ ਸਵੇਰੇ ਕੱਢੀ ਗਈ ਅਤੇ ਹਸਪਤਾਲ ਭੇਜ ਦਿੱਤੀ ਗਈ ਹੈ|
ਜਿਕਰਯੋਗ ਹੈ ਕਿ ਇਹ ਘਟਨਾ ਬੁੱਧਵਾਰ ਸ਼ਾਮ 5 ਵਜੇ ਪਾਪੰਨਾਪੇਟ ਡਵੀਜ਼ਨ ਦੇ ਪੋਡਕਨਾ ਪੱਲੀਪਿੰਡ ਵਿੱਚ ਉਸ ਸਮੇਂ ਵਾਪਰੀ ਜਦੋਂ ਇਹ ਬੱਚਾ ਅਚਾਨਕ ਨਵੇਂ ਪੁੱਟੇ ਗਏ ਬੋਰਵੈੱਲ ਵਿੱਚ ਡਿੱਗ ਗਿਆ| ਜਾਣਕਾਰੀ ਮਿਲਦਿਆਂ ਹੀ ਬੱਚੇ ਨੂੰ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ| ਸਥਾਨਿਕ ਪੁਲਸ ਅਤੇ ਐਨ. ਡੀ. ਆਰ. ਐਫ ਦੀ ਟੀਮ ਨੇ 3 ਘੰਟਿਆਂ ਤੱਕ ਕਾਫੀ ਯਤਨਾਂ ਤੋਂ ਬਾਅਦ ਬੱਚੇ ਦੀ ਲਾਸ਼ ਬਾਹਰ ਕੱਢੀ| ਦੱਸਿਆ ਜਾਂਦਾ ਹੈ ਕਿ ਐਨ.ਡੀ.ਆਰ.ਐਫ ਦੀ ਟੀਮ ਨੇ ਬੋਰਵੈਲ ਵਿੱਚ ਬੱਚੇ ਨੂੰ ਸਾਹ ਲੈਣ ਲਈ ਆਕਸੀਜਨ ਅਤੇ ਰਾਹਤ-ਬਚਾਅ ਕੰਮ ਵਿੱਚ ਸਮੱਸਿਆ ਨਾ ਆਵੇ ਇਸ ਲਈ ਰੌਸ਼ਨੀ ਦਾ ਵੀ ਪ੍ਰੂਬੰਧ ਕੀਤਾ ਗਿਆ ਸੀ| ਮੇਡਕ ਦੇ ਕੁਲੈਕਟਰ ਨੇ ਧਰਮਾ ਰੈੱਡੀ ਨੇ ਕਿਹਾ ਹੈ ਕਿ ਇੱਥੇ 3 ਬੋਰਵੈੱਲ ਬਿਨ੍ਹਾਂ ਕਿਸੇ ਦੀ ਆਗਿਆਂ ਦੇ ਪੁੱਟੇ ਗਏ ਸੀ| ਇਨ੍ਹਾਂ ਲੋਕਾਂ ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ|