ਐਸ ਏ ਐਸ ਨਗਰ, 5 ਸਤੰਬਰ -ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਐਸ ਏ ਐਸ ਨਗਰ ਇਕਾਈ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਸ੍ਰੀ ਜੋਬਨ ਸਿੰਘ ਰਿਟਾਇਰਡ ਡੀ ਐਸ ਪੀ ਦੀ ਪ੍ਰਧਾਨਗੀ ਵਿੱਚ ਇਕਾਈ ਦੇ ਦਫਤਰ ਮੁਹਾਲੀ ਵਿਖੇ ਹੋਈ।
ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਾਜਰ ਮੈਂਬਰਾਂ ਨੂੰ ਦਰਪੇਸ਼ ਸਮੱਸਿਆਵਾਂ, ਉਹਨਾਂ ਦੀਆਂ ਦੁੱਖ ਤਕਲੀਫਾਂ ਅਤੇ ਹੋਰ ਘਰੇਲੂ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਪੋ ਆਪਣੇ ਵਿਚਾਰ ਦਿੱਤੇ ਗਏ। ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਜੋਬਨ ਸਿੰਘ (ਰਿਟਾਇਰਡ ਡੀ ਐਸ ਪੀ) ਵੱਲੋਂ ਹਾਜਰ ਮੈਂਬਰਾਂ ਦੇ ਮਸਲੇ ਸੁਣ ਕੇ ਉਹਨਾਂ ਦਾ ਨਿਪਟਾਰਾ ਕੀਤਾ ਗਿਆ।
ਮੀਟਿੰਗ ਦੌਰਾਨ ਸz ਮਹਿੰਦਰ ਸਿੰਘ (ਇੰਸ. ਰਿਟਾਇਰਡ) ਵੱਲੋਂ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਸਬੰਧੀ ਵਿਚਾਰ ਪੇਸ਼ ਕਰਦਿਆਂ ਇਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਅਤੇ ਦੱਸਿਆ ਗਿਆ ਕਿ ਜਥੇਬੰਦੀ ਜਿੰਨੀ ਮਜਬੂਤ ਹੋਵੇਗੀ ਸਾਥੀਆਂ ਦੀਆਂ ਸਮੱਸਿਆਵਾਂ ਦੇ ਹਲ ਵੀ ਉਨੇ ਛੇਤੀ ਸੰਭਵ ਹੋਣਗੇ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਿਟਾਇਰਡ ਮੁਲਾਜਮਾਂ ਨੂੰ ਸਰਕਾਰ ਪੇ-ਕਮਿਸ਼ਨ ਦੀ ਰਿਪੋਰਟ ਤੇ 2.59 ਦੇ ਫਾਰਮੂਲੇ ਤਹਿਤ ਲਾਭ ਦਿੱਤਾ ਜਾਵੇ।