ਨਵਾਂ ਸ਼ਹਿਰ, 14 ਜੁਲਾਈ 2020 – ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ ਚ ਜ਼ਿਲ੍ਹਾ ਪੱਧਰਾਂ ਤੇ ਲਗਾਇਆ ਧਰਨਾ ਅੱਜ 26ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ ਲਗਾਤਾਰ 26 ਦਿਨਾਂ ਤੋਂ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਦਫਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਵਲੋਂ ਕੈਪਟਨ ਸਰਕਾਰ ਦੁਆਰਾ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਰੋਸ ਧਰਨਿਆਂ ਤੇ ਲਗਾਈ ਗਈ ਰੋਕ ਨੂੰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿੱਤਾ ਜਿਸਦੇ ਵਿਰੋਧ ਵਜੋਂ ਐਸੋਸੀਏਸ਼ਨ ਨੇ ਜਲਦ ਹੀ ਪੰਚਾਇਤ ਮੰਤਰੀ ਦੀ ਰਿਹਾਇਸ਼ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸਦੇ ਤਹਿਤ ਵੱਖ ਵੱਖ ਪੜਾਵਾਂ ਤਹਿਤ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮ ਖੁਦ ਆਪ ਗਿਰਫਤਾਰੀਆਂ ਦੇਣਗੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਨੇ ਕਿਹਾ ਕੇ ਬਹੁਤ ਹੀ ਸ਼ਰਮ ਦੀ ਗੱਲ ਹੈ ਸਰਕਾਰ ਫਾਰਮਾਸਿਸਟਾਂ ਨੂੰ ਉਹਨਾਂ ਦਾ ਹੱਕ ਦੇਣ ਦੀ ਬਜਾਇ ਡੰਡੇ ਦੇ ਜ਼ੋਰ ਤੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਮੁਲਾਜ਼ਮ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।
ਜੇਕਰ ਮੁੱਖ ਮੰਤਰੀ ਆਮ ਲੋਕਾਂ ਦੀ ਸਿਹਤ ਪ੍ਰਤੀ ਇਹਨੇ ਚਿੰਤਤ ਹਨ ਤਾਂ ਉਹ ਮੁਝਾਹਰਾਕਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਕੇ ਲੋਕ ਹਿੱਤਾਂ ਦੀ ਭਲਾਈ ਦਾ ਸਬੂਤ ਦੇਣ ਉਹਨਾਂ ਕਿਹਾ ਮੁੱਖ ਮੰਤਰੀ ਗ੍ਰਾਉੰਡ ਰਿਐਲਿਟੀ ਨੂੰ ਸ਼ਾਇਦ ਬਾਹਰ ਆਕੇ ਨਹੀਂ ਦੇਖ ਪਾ ਰਹੇ ਹਨ ਕਰੋਨਾ ਮਹਾਮਾਰੀ ਵਿਚ ਫ਼ਰੰਟ ਕਤਾਰ ਤੇ ਸੇਵਾਵਾਂ ਨਿਭਾ ਰਹੇ ਫਾਰਮਾਸਿਸਟ ਪਿਛਲੇ ਲੱਗਭਗ ਇਕ ਮਹੀਨੇ ਤੋਂ ਆਪਣੀ ਰੈਗੂਲਰ ਸਰਵਿਸ ਦੀ ਮੰਗ ਲਈ ਹੜਤਾਲ ਕਰਨ ਲਈ ਮਜਬੂਰ ਹਨ ਪਰ ਪੰਚਾਇਤ ਮੰਤਰੀ ਇਸ ਮਾਮਲੇ ਨੂੰ ਲੈਕੇ ਕਿੰਨੇ ਕੁ ਗੰਭੀਰ ਨਹੀਂ ਹਨ ਹੁਣ ਦੀ ਘੜੀ ਮੁੱਖ ਮੰਤਰੀ ਦੁਆਰਾ 2 ਸਾਲ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਸਬ ਕੈਬਿਨੇਟ ਕਮੇਟੀ ਨੂੰ ਮੁੜ ਤੋਂ ਉਜਾਗਰ ਕਰਕੇ ਫੇਸਬੁੱਕ ਅਤੇ ਟੀ ਵੀ ਚੈੱਨਲ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਕਿਹਾ ਜਾ ਰਿਹਾ ਹੈ ਜਥੇਬੰਦੀ ਦਾ ਕਹਿਣਾ ਹੈ ਜੋ ਸਬ ਕੈਬਿਨੇਟ ਕਮੇਟੀ ਪਿਛਲੇ ਢਾਈ ਸਾਲਾਂ ਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਏਜੇਂਡਾ ਕੈਬਿਨੇਟ ਨੂੰ ਪੇਸ਼ ਨਹੀਂ ਕਰ ਸਕੀ।
ਉਹ ਹੁਣ ਕੀ ਕਰੇਗੀ, ਫਾਰਮਾਸਿਸਟਾਂ ਅਤੇ ਪੰਚਾਇਤ ਮੰਤਰੀ ਦਰਮਿਆਨ ਪਿਛਲੇ ਸਮੇ ਦੌਰਾਨ ਹੋਈਆਂ ਮੀਟਿੰਗਾਂ ਦੌਰਾਨ ਮੰਤਰੀ ਤ੍ਰਿਪਤ ਬਾਜਵਾ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਵਾਅਦਾ ਕੀਤਾ ਸੀ ਕੇ ਇਸ ਟਾਈਮ ਮਹਾਮਾਰੀ ਵਿਚ ਫਾਰਮਾਸਿਸਟ ਸਭ ਤੇ ਅੱਗੇ ਹੋਕੇ ਡਿਊਟੀਆਂ ਕਰ ਰਹੇ ਹਨ ਇਸ ਲਈ ਉਹਨਾਂ ਨੇ ਕਿਹਾ ਸੀ ਉਹ ਜਲਦ ਇਸ ਮਾਮਲੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਕੇ ਸੇਵਾਵਾਂ ਰੈਗੂਲਰ ਕਰਨਗੇ ਜੋ ਕੀ ਹੁਣ ਤੱਕ ਲਾਰੇ ਸਾਬਿਤ ਹੋ ਰਹੇ ਹਨ ਪਰ ਐਸੋਸੀਏਸ਼ਨ ਰੈਗੂਲਰ ਦਾ ਨੋਟੀਫਿਕੇਸ਼ਨ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ, ਜਥੇਬੰਦੀ ਦਾ ਕਹਿਣਾ ਹੈ ਕੇ ਸਮੂਹ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ ਹੁਣ ਕਰੋਨਾ ਮਹਾਮਾਰੀ ਦੌਰਾਨ ਫਾਰਮਾਸਿਸਟ ਫ਼ਰੰਟ ਲਾਈਨ ਤੇ ਡਿਊਟੀਆਂ ਪੂਰੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਇਸ ਲਈ ਕਰੋਨਾ ਮਹਾਮਾਰੀ ਦੇ ਮੌਜੂਦਾ ਗੰਭੀਰ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਫਾਰਮਾਸਿਸਟਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਸੇਵਾਵਾਂ ਪੱਕੀਆਂ ਕਰਨ ਲਈ ਕਦਮ ਚੁੱਕੇ ਅਜਿਹਾ ਜਲਦ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਵਲੋਂ ਅਗਾਮੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅੱਜ ਦੇ ਧਰਨੇ ਵਿਚ
ਫਾਰਮੇਸੀ ਅਫਸਰ ਕਮਲਜੀਤ ਰਾਏ, ਮੋਹਿਤ ਤਾਗਰਾ, ਗੁਰਮੀਤ ਸਿੰਘ, ਰਵੀਸ਼ ਕੁਮਾਰ ਅਤੇ ਦਰਜ਼ਾ ਚਾਰ ਜਤਿੰਦਰ,ਸੀਤੋ, ਕਿਸ਼ਨ ਲਾਲ, ਨਿਰਮਲਾ ਦੇਵੀ ਹਾਜਿਰ ਸਨ।