ਚੰਡੀਗੜ – ਹਰਿਆਣਾ ਪੁਲਿਸ ਦੀ ਸੀਆਈਏ ਟੀਮ ਨੇ ਸਿਰਸਾ ਜਿਲੇ ਤੋਂ ਇਕ ਮੋਸਟ ਵਾਂਟੇਡ ਡਰੱਗ ਤਸਕਰ ਨੂੱ ਗਿਰਫਤਾਰ ਕੀਤਾ ਹੈ| ਦੋਸ਼ੀ 36 ਕਿਲੋ ਤੋਂ ਵੱਧ ਅਫੀਮ ਤਸਕਰੀ ਦੇ ਮਾਮਲੇ ਵਿਚ ਪਿਛਲੇ ਪੰਜ ਸਾਲ ਤੋਂ ਫਰਾਰ ਚੱਲ ਰਿਹਾ ਸੀ|ਕਾਬੂ ਕੀਤੇ ਗਿਆ ਤਸਕਰ ਚੰਡੀਗੜ ਵਿਚ ਅਫੀਮ ਤਸਕਰੀ ਦੇ ਮਾਮਲੇ ਦਾ ਦੋਸ਼ੀ ਹੈ| ਮਈ 215 ਨੂੰ ਨਾਰਕੋਟਿਕ ਸੈਲ ਚੰਡੀਗੜ ਦੀ ਟੀਮ ਨੇ 36 ਕਿਲੋ 150 ਗ੍ਰਾਮ ਅੀਫਮ ਮਾਮਲੇ ਵਿਚ ਦੋਸ਼ੀ ਦੇ ਖਿਲਾਫ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਥਾਨਾ ਐਨਸੀਬੀ ਚੰਡੀਗੜ ਵਿਚ ਕੇਸ ਦਰਜ ਕੀਤਾ ਸੀ| ਦੋਸ਼ੀ ਘਟਨਾ ਦੇ ਸਮੇਂ ਤੋਂ ਹੀ ਫਰਾਰ ਸੀ| ਇਸ ਤੋਂ ਇਲਾਵਾ, ਫੜੇ ਗਏ ਦੋਸ਼ੀ ਦੇ ਖਿਲਾਫ ਸਿਰਸਾ ਜਿਲੇ ਦੇ ਓੜਾ ਥਾਨੇ ਵਿਚ ਵੀ 15 ਮਈ 2015 ਨੂੰ 1 ਕਿਲੋ 700 ਗ੍ਰਾਮ ਅਫੀਮ ਮਾਮਲੇ ਵਿਚ ਕੇਸ ਦਰਜ ਹੋਇਆ ਸੀ ਅਤੇ ਇਹ ਇਸ ਵਿੱਚੋਂ ਵੀ ਫਰਾਰ ਸੀ|ਦਰਅਸਲ, ਸੀਆਈਏ ਦੀ ਟੀਮ ਨੂੰ ਚੈਕਿੰਗ ਦੌਰਾਨ ਸੂਚਨਾ ਮਿਲੀ ਸੀ ਕਿ ਮੋਸਟ ਵਾਂਟੇਡ ਅਫੀਮ ਤਸਕਰ ਲਾਭ ਸਿੰਘ ਕਾਲਾਂਵਾਲੀ ਤੋਂ ਡਬਵਾਲੀ ਰੋਡ ‘ਤੇ ਸਥਿਤ ਰੋਜ ਗਾਰਡਨ ਵਿਚ ਇਕ ਵਿਆਹ ਸਮਾਰੋਹ ਵਿਚ ਆਇਆ ਹੋਇਆ ਹੈ| ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸਥਾਨ ‘ਤੇ ਰੇਡ ਕਰ ਦੋਸ਼ੀ ਲਾਭ ਸਿੰਘ ਉਰਫ ਲਾਭਾ ਨੂੰ ਰੋਜ ਗਾਰਡਨ ਕਾਲਾਂਵਾਲੀ ਦੀ ਪਾਰਕਿੰਗ ਤੋਂ ਕਾਬੂ ਕਰ ਲਿਆ| ਨਸ਼ੀਲੇ ਪਦਾਰਥ ਐਕਟ ਦੇ ਤਹਿਤ ਹਰਿਆਣਾ ਅਤੇ ਚੰਡੀਗੜ ਵਿਚ ਦਰਜ ਦੋਨੋ ਮੁਕਦਮਿਆਂ ਵਿਚ ਦੋਸ਼ੀ ਘਟਨਾ ਦੇ ਸਮੇਂ ਤੋਂ ਹੀ ਫਰਾਰ ਚਲ ਰਿਹਾ ਸੀ|ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਹਿਰਾਸਤ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਰਿਮਾਂਡ ਸਮੇਂ ਦੌਰਾਨ ਦੋਸ਼ੀ ਤੋਂ ਨਸ਼ੇ ਦੇ ਨੈਟਵਰਕ ਨਾਲ ਜੁੜੇ ਹੋਰ ਤਸਕਰਾਂ ਦੇ ਬਾਰੇ ਵਿਚ ਗੰਭੀਰਤਾ ਨਾਲ ਪੁਛਗਿਛ ਕੀਤੀ ਜਾਵੇਗੀ|