ਔਕਲੈਂਡ, 27 ਮਈ 2020 – ਪੂਰਾ ਸੰਸਾਰ ਜਿੱਥੇ ਕੋਰੋਨਾ ਰੋਗ ਦੀ ਦਵਾਈ ਬਣਾਉਣ ਵਿਚ ਲੱਗਿਆ ਹੈ ਉਥੇ ਭਾਰਤੀ ਸਾਇੰਸਦਾਨਾਂ ਨੇ ਘਰੇਲੂ ਨੁਸਖੇ ਦੇ ਉੱਤੇ ਕੰਮ ਕਰਦਿਆਂ ਇਹ ਨਤੀਜਾ ਪੇਸ਼ ਕਰ ਦਿੱਤਾ ਹੈ ਕਿ ਹਿਮਾਚਲ ਦੀ ‘ਕਾਂਗੜਾ ਟੀ’ ਕੋਰੋਨਾ ਦੇ ਰੋਗ ਰੋਧਕ ਦੇ ਲਈ ਬਿਹਤਰ ਦਵਾਈ ਹੈ। ਸਰੀਰ ਦੇ ਇਮਿਊਨ ਸਿਸਟਮ (ਰੋਗ ਰੋਧਕ ਪ੍ਰਣਾਲੀ) ਦੇ ਰਾਹੀਂ ਸਰੀਰ ਅੰਦਰ ਰੋਗਾਣੂਆਂ ਦੀ ਰੋਕਥੋਮ ਹੁੰਦੀ ਹੈ ਅਤੇ ਇਹ ਚਾਹ ਇਨ੍ਹਾਂ ਰੋਗਾਣੂਆਂ ਦੇ ਉੱਤੇ ਭਾਰੀ ਪੈ ਜਾਂਦੀ ਹੈ।
ਹਿਮਾਚਲ ਦੇ ‘ਇੰਸਟੀਚਿਊਟ ਆਫ ਹਿਮਾਲਿਆਨ ਬਾਇਸੋਰਸ ਟੈਕਨਾਲੋਜੀ’ ਇਸ ਸਬੰਧੀ ਇਕ ਖੋਜ਼ ਪੱਤਰ ਵੀ ਜਾਰੀ ਕੀਤਾ ਹੈ। ਸਾਇੰਸਦਾਨਾਂ ਨੇ ਵੱਖ-ਵੱਖ 65 ਬਾਇਓਐਕਟਿਵ ਕੈਮੀਕਲਜ਼ ਦੇ ਉਤੇ ਕੰਮ ਕੀਤਾ ਜਿਹੜੇ ਸੰਭਾਵੀ ਵਾਇਰਲ ਰੋਕਥਾਮ ਲਈ ਮੰਨੇ ਜਾਂਦੇ ਸਨ ਅਤੇ ਇਨ੍ਹਾਂ ਵਿਚੋਂ ਚਾਹ ਜ਼ਿਆਦਾ ਤਾਕਤਵਾਰ ਨਿਕਲੀ। ਇਹ ਚਾਹ ਸਰੀਰ ਅੰਦਰ ਵਾਇਰਲ ਨੂੰ ਰੋਕਥਾਮ ਵਾਸਤੇ ਜਿਆਦਾ ਸ਼ਕਤੀ ਪੈਦਾ ਕਰਦੀ ਹੈ। ਸੋ ਲਗਦਾ ਹੁਣ ਕੋਰੋਨਾ ਦੇ ਮਰੀਜ਼ ਨੂੰ ਚਾਹ ਪਿਲਾਓ ਤੇ ਕੋਰੋਨਾ ਭਜਾਓ ਦੇ ਸੰਦਰਭ ਵਿੱਚ ਠੀਕ ਕੀਤਾ ਜਾ ਸਕੇਗਾ। ਨਤੀਜੇ ਇਕ ਵਾਰ ਸਾਰਥਿਕ ਆ ਗਏ ਤਾਂ ‘ਕਾਂਗੜਾ ਟੀ’ ਵੀ ਪੂਰੀ ਦੁਨੀਆ ਦੇ ਵਿੱਚ ਪਹੁੰਚ ਜਾਵੇਗੀ।