ਚੰਡੀਗੜ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ ਹੈ| ਇਸ ਲਈ ਕੇਂਦਰ ਸਰਕਾਰ ਦੇ ਨਿਰਦੇਸ਼ਾਨੁਸਾਰ ਰਾਜ ਪੱਧਰੀ ਸਟੈਅਰਿੰਗ ਕਮੇਟੀ, ਜਿਲਾ ਟਾਸਕ ਫੋਰਸ ਅਤੇ ਬਲਾਕ ਟਾਸਕ ਫੋਰਸ ਦਾ ਗਠਨ ਕੀਤਾ ਜਾ ਚੁੱਕਿਆ ਹੈ| ਵੈਕਸੀਨੇਸ਼ਨ ਪ੍ਰ੍ਰੋਗ੍ਰਾਮ ਦੀ ਤਿਆਰੀ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਕਸਿਤ ਕੋ-ਵਿਨ ਸਾਫਟਵੇਅਰ ਦਾ ਟੈਸਟ ਰਨ ਸੱਭ ਤੋਂ ਪਹਿਲਾਂ ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਕੀਤਾ ਜਾਵੇਗਾ|ਸ੍ਰੀ ਵਿਜੈ ਵਰਧਨ ਨੇ ਇਹ ਜਾਣਕਾਰੀ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਕੈਬਿਨੇਟ ਸਕੱਤਰ ਰਾਜੀਵ ਗੌਬਾ, ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਸਾਰੇ ਸੂਬਿਆਂ ਅਤੇ ਕੇਂਦਰਸ਼ਾਸਿਤ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਕੋਵਿਡ 19 ਸਥਿਤੀ ਅਤੇ ਵੈਕਸੀਨ ਪ੍ਰੋਗ੍ਰਾਮ ‘ਤੇ ਆਯੋਜਿਤ ਮੀਟਿੰਗ ਦੌਰਾਨ ਦਿੱਤੀ|ਕੈਬਿਨੇਟ ਸਕੱਤਰ ਰਾਜੀਵ ਗੌਬਾ ਨੇ ਨਿਦੇਸ਼ ਦਿੰਦੇ ਹੋਏ ਕਿਹਾ ਕਿ ਹੁਣ ਅਜਿਹੀ ਸਥਿਤੀ ਆ ਗਈ ਹੈ ਕਿ ਸਾਰੀ ਗਤੀਵਿਧੀਆਂ ਖੋਲੀ ਜਾ ਰਹੀ ਹੈ ਤਾਂ ਸਾਰੀ ਰਾਜ ਸਰਕਾਰਾਂ ਜਮੀਨੀ ਪੱਧਰ ‘ਤੇ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਦੀ ਪਾਲਣਾ ਯਕੀਨੀ ਕਰਵਾਉਣ| ਉਨਾਂ ਨੇ ਕੋਵਿਡ ਏਪ੍ਰੋਪ੍ਰਿਏਟ ਵਿਹਾਰ ਮੁਹਿੰਮ ਨੂੰ ਹੋਰ ਵੱਧ ਗਤੀ ਦੇਣ ਦੇ ਵੀ ਆਦੇਸ਼ ਦਿੱਤੇ| ਨਾਲ ਹੀ ਸੂਬਿਆਂ ਦੇ ਪੁਲਿਸ ਡੀਜੀਪੀਆਂ ਨੂੰ ਮਾਸਕ ਪਹਿਨਣ ਦੇ ਮਾਪਦੰਡਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਇਸ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ|ਮੀਟਿੰਗ ਵਿਚ ਵਿਜੈ ਵਰਧਨ ਨੇ ਕੈਬਿਨੇਟ ਸਕੱਤਰ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਪੂਰੀ ਤਰਾਂ ਨਾਲ ਕੇਂਦਰ ਸਰਕਾਰ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਕਾਰਵਾਈ ਨੂੰ ਅਮਲ ਵਿਚ ਲਿਆ ਰਿਹਾ ਹੈ| ਅਗੇ ਵੀ ਸਮੇਂ-ਸਮੇਂ ‘ਤੇ ਜਾਰੀ ਨਵੇਂ ਦਿਸ਼ਾ-ਨਿਦੇਸ਼ਾਂ ਅਨੁਸਾਰ ਕੰਮ ਕੀਤਾ ਜਾਵੇਗਾ| ਉਨਾਂ ਕਿਹਾ ਕਿ ਕੋਵਿਡ 19 ਵੈਕਸੀਨ ਪ੍ਰੋਗ੍ਰਾਮ ਦੇ ਤਹਿਤ ਆਬਾਤੀ ਸਮੂਹ ਦੀ ਪਹਿਲ ਤੈਅ ਕੀਤੇ ਜਾਣ ਨੂੰ ਲੈ ਕੇ ਹਰਿਆਣਾ ਨੇ ਸਰਕਾਰੀ ਸਿਹਤ ਖੇਤਰ ਵਿਚ ਕੰਮ ਕਰਦੇ ਸਟਾਫ ਜਿਵੇਂ ਡਾਕਟਰ, ਪੈਰਾ ਮੈਡੀਕਲ ਅਮਲੇ ਆਦਿ ਦਾ 96 ਫੀਸਦੀ ਡਾਟਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭੇਜ ਦਿੱਤਾ ਹੈ| ਨਿਜੀ ਸਿਹਤ ਖੇਤਰ ਦੇ ਅਮਲੇ ਦਾ 51 ਫੀਸਦੀ ਡਾਟਾ ਭੇਜਿਆ ਜਾ ਚੁੱਕਿਆ ਹੈ ਅਤੇ ਇਕ ਹਫਤੇ ਦੇ ਅੰਦਰ-ਅੰਦਰ ਸੌ ਫੀਸਦੀ ਡਾਟਾ ਅਪਲੋਡ ਕਰ ਦਿੱਤਾ ਜਾਵੇਗਾ|ਸ੍ਰੀ ਵਿਜੈ ਵਰਧਨ ਨੇ ਕਿਹਾ ਕਿ ਰਾਜ ਵਿਚ ਕੋਵਿਡ 19 ਵੈਕਸੀਨ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ| ਲਗਾਤਾਰ ਮੀਟਿੰਗ ਕਰਕੇ ਸਥਿਤੀ ‘ਤੇ ਨਿਗਰਾਨੀ ਰੱਖੀ ਹੋਈ ਹੈ| ਉਨਾਂ ਕਿਹਾ ਕਿ ਹਰਿਆਣਾ ਲਗਾਤਾਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਮੇਂ-ਸਮੇਂ ‘ਤੇ ਸ਼ੁਰੂ ਕੀਤੇ ਗਏ ਟੀਕਾਕਰਣ ਮੁਹਿੰਮਾਂ ਵਿਚ ਚੰਗਾ ਪ੍ਰਦਰਸ਼ਨ ਕਰਦਾ ਆਇਆ ਹੈ ਅਤੇ ਰਾਜ ਵਿਚ ਕੋਵਿਡ 19 ਵੈਕਸੀਨ ਦੇ ਸਬੰਧ ਵਿਚ ਕੋਲਡ ਸਟਰੇਜ ਲੜੀ ਅਤੇ ਹੋਰ ਲਾਜਿਸਿਟਕ ਸਹੂਲਤਾਂ ਵਿਚ ਕਿਸੇ ਤਰਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ|ਉਨਾਂ ਕਿਹਾ ਕਿ ਕੋਰੋਨਾ ਤੋਂ ਬਚਾਓ ਦਾ ਸੱਭ ਤੋਂ ਅਹਿਮ ਉਪਾਏ ਸਾਵਧਾਨ ਅਤੇ ਚੌਕਸ ਰਹਿਣਾ ਹੈ| ਇਸ ਲਈ ਲੋਕਾਂ ਦੇ ਵਿਹਾਰ ਵਿਚ ਬਦਲਾਅ ਲਿਆਉਣ ਦੀ ਲੋਂੜ ਹੈ ਤਾਂ ਜੋ ਲੋਕ ਇਸ ਸਮੇਂ ਦੀ ਗੰਭਰੀਤਾ ਨੂੰ ਸਮਝਣ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਦੇਸ਼ਾਂ ਦਾ ਪਾਲਣ ਕਰਨ| ਇਸ ਲਈ ਕੋਵਿਡ ਏਪ੍ਰੋਪ੍ਰਿਏਟ ਵਿਹਾਹ ਮੁਹਿੰਮ ਦੇ ਤਹਿਤ ਲੋਕਾਂ ਨੂੰ ਮਾਸਕ ਪਹਿਨਣ, ਹੱਥਾਂ ਨੂੰ ਸਾਫ ਰੱਖਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਜਾਗਰੂਕ ਅਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ|ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ 19 ਵੈਕਸੀਨ ਬਾਰੇ ਪੇਸ਼ਕਾਰੀ ਦਿੱਤੀ ਗਈ, ਜਿਸ ਵਿਚ ਦਸਿਆ ਗਿਆ ਕਿ ਰਾਜ ਪੱਧਰੀ ਸਟੇਯਰਿੰਗ ਕਮੇਟੀ ਰੈਗੂਲਰ ਤੌਰ ‘ਤੇ ਕੋਵਿਡ 19 ਵੈਕਸਿਨ ਲਈ ਕੋਲਡ ਸਟਰੇਜ ਲੜੀ ਅਤੇ ਹੋਰ ਲਾਜਿਸਿਟਕ ਸਹੂਲਤਾਂ ਯਕੀਨੀ ਕਰਨ ਲਈ ਮੀਟਿੰਗ ਕਰੇਗੀ| ਇਸ ਤੋਂ ਇਲਾਵਾ, ਸ਼ਹਿਰੀ ਖੇਤਰਾਂ ਵਿਚ ਕੋਲਡ ਸਟੋਰੇਜ ਲੜੀ ਆਦਿ ਦੀ ਵਾਧੂ ਵਿਵਸਕਾ ਯਕੀਨੀ ਕੀਤੀ ਜਾਵੇ| ਮੀਟਿੰਗ ਵਿਚ ਦਸਿਆ ਗਿਆ ਕਿ ਕੋ-ਵਿਨ ਸਾਫਟਵੇਅਰ ‘ਤੇ ਆਬਾਦੀ ਸਮੂਹ ਦੀ ਪਹਿਲ ਨਾਲ ਸਬੰਧਤ ਡਾਟਾ ਅਪਲੋਡ ਕੀਤਾ ਜਾ ਚੁੱਕਿਆ ਹੈ ਅਤੇ ਇਸ ਸਾਫਟਵੇਅਰ ਦਾ ਟੈਸਟ ਰਨ ਸੱਭ ਤੋਂ ਪਹਿਲਾਂ ਹਰਿਆਣਾ, ਰਾਜਸਥਾਨ ਅਤੇ ਤੇਲਗੰਾਨਾ ਸੂਬਿਆਂ ਵਿਚ ਕੀਤਾ ਜਾਵੇਗਾ|ਮੀਟਿੰਗ ਵਿਚ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਗ੍ਰਹਿ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਗ੍ਰਹਿ-1 ਵਿਭਾਗ ਦੇ ਸਕੱਤਰ ਟੀਐਲ ਸਤਯਪ੍ਰਕਾਸ਼, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜਿਰੀ ਸਨ|