• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Health

ਪੰਜਾਬ ਕੈਬਨਿਟ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਖਰੀਦਣ ਨੂੰ ਕਾਰਜ ਬਾਅਦ ਪ੍ਰਵਾਨਗੀ

Asli Punjabi by Asli Punjabi
May 14, 2021
in Health, Punjab, ਕਾਰੋਬਾਰ
0
ਪੰਜਾਬ ਕੈਬਨਿਟ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਖਰੀਦਣ ਨੂੰ ਕਾਰਜ ਬਾਅਦ ਪ੍ਰਵਾਨਗੀ
587
SHARES
3.3k
VIEWS
Share on FacebookShare on TwitterShare on Whatsapp

You might also like

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

ਕੋਵਿਡ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਿੱਚ 250 ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਵੀ ਦਿੱਤੀ ਹਰੀ ਝੰਡੀ
ਚੰਡੀਗੜ੍ਹ – ਸੂਬੇ ਵਿੱਚ ਵਧਦੇ ਕੋਵਿਡ ਸੰਕਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਪੁਲਿਸ ਵਿਭਾਗ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਦੀ ਖਰੀਦ ਨੂੰ ਕਾਰਜ ਬਾਅਦ ਮਨਜ਼ੂਰੀ ਦਿੱਤੀ।ਸਿਹਤ ਵਿਭਾਗ ਵਿੱਚ ਮੌਜੂਦਾ ਸਮੇਂ ਖਾਲੀ ਰੈਗੂਲਰ ਅਸਾਮੀਆਂ ਵਿਰੁੱਧ 250 ਐਮ.ਬੀ.ਬੀ.ਐਸ. ਮੈਡੀਕਲ ਅਫਸਰਾਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਦਾਇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਵੀ ਹਰੀ ਝੰਡੀ ਦੇ ਦਿੱਤੀ। ਇਨ੍ਹਾਂ ਵਿੱਚੋਂ 192 ਮੈਡੀਕਲ ਅਫਸਰਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ। ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰਾਂ (ਐਮ.ਬੀ.ਬੀ.ਐਸ.) ਦੀਆਂ ਇਹ 250 ਅਸਾਮੀਆਂ ਪਹਿਲੀ ਅਕਤੂਬਰ 2020 ਤੋਂ 30 ਅਪਰੈਲ 2021 ਤੱਕ ਤਰੱਕੀਆਂ/ਸੇਵਾ ਮੁਕਤੀ/ਅਸਤੀਫਿਆਂ ਕਾਰਨ ਖਾਲੀ ਪਈਆਂ ਸਨ।ਇਨ੍ਹਾਂ ਫੈਸਲਿਆਂ ਦਾ ਐਲਾਨ ਅੱਜ ਦੁਪਹਿਰ ਵੀਡਿਓ ਕਾਨਫਰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਵੱਲੋਂ ਕੀਤਾ ਗਿਆ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਦੋਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਮਸਲਾ ਹੋਵੇ ਤਾਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਖਰੀਦ ਦਾ ਫੈਸਲਾ ਸਿਹਤ ਖੇਤਰ ਰਿਸਪਾਂਸ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਉਤੇ ਕੀਤਾ ਗਿਆ। ਇਹ ਕਮੇਟੀ 28 ਮਾਰਚ 2020 ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਪਹਿਲਾਂ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਸੀ ਅਤੇ ਫੇਰ ਸਿਹਤ ਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇ.ਕੇ. ਤਲਵਾੜ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਸੀ। ਕਮੇਟੀ ਨੂੰ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਲਈ ਨਿੱਜੀ ਰੱਖਿਆ ਉਪਕਰਨ, ਸਮਾਨ ਤੇ ਬੁਨਿਆਦੀ ਢਾਂਚਾ ਦੀਆਂ ਸਾਰੀਆਂ ਜ਼ਰੂਰਤਾਂ ਦਾ ਮੁਲਾਂਕਣ ਤੇ ਸਮੀਖਿਆ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।ਸਿਫਾਰਸ਼ਾਂ ਦੇ ਆਧਾਰ ‘ਤੇ ਤਿੰਨੇ ਵਿਭਾਗਾਂ ਨੇ ਨਿਟਰਾਈਲ ਦਸਤਾਨੇ, ਪਲਸ ਆਕਸੀਮੀਟਰ, ਸਰਜੀਕਲ ਦਸਤਾਨੇ, ਰੈਮੀਡੀਸਵਿਰ ਤੇ ਟੋਸੀਲੀਜ਼ੁਮਾਬ ਟੀਕੇ, ਪੀ.ਪੀ.ਈ. ਕਿੱਟਾਂ, ਐਨ-95 ਮਾਸਕ, ਤੀਹਰੀ ਪਰਤ ਵਾਲੇ ਮਾਸਕ, ਰੈਪਿਡ ਐਟੀਜਨ ਕਿੱਟਾਂ, ਵੀ.ਟੀ.ਐਮ. ਕਿੱਟਾਂ, ਕੋਵਿਡ ਕੇਅਰ ਕਿੱਟਾਂ, ਆਕਸੀਜਨ ਸਿਲੰਡਰ, ਦਵਾਈਆਂ, ਉਪਕਰਨ, ਹੈਂਡ ਸੈਨੀਟਾਈਜ਼ਰ, ਟਰੂਨਾਟ ਕਿੱਟਾਂ ਅਤੇ ਹਸਪਤਾਲ ਵਿੱਚ ਹੋਰ ਖਪਤਯੋਗ ਵਸਤਾਂ ਖਰੀਦੀਆਂ ਹਨ।ਇਹ ਫੈਸਲੇ ਵਧਦੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਲਏ ਹਨ। ਮੌਜੂਦਾ ਸਮੇਂ ਇਕ ਦਿਨ ਵਿੱਚ ਔਸਤਨ 9000 ਤੋਂ ਵੱਧ ਕੇਸ ਆ ਰਹੇ ਹਨ।ਕੈਬਨਿਟ ਨੂੰ ਜਾਣਕਾਰੀ ਦਿੰਦਿਆਂ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ 2 ਤੇ ਲੈਵਲ 3 ਦੇ ਬੈਡਾਂ ਦੀ ਸਮਰੱਥਾ ਵਧਾ ਕੇ ਇਸ ਮਹੀਨੇ ਦੇ ਅੰਤ ਤੱਕ 2000 ਤੱਕ ਕਰਨ ਲਈ ਸੂਬਾ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਮੁਹਾਲੀ ਤੇ ਬਠਿੰਡਾ (100-100 ਬੈਡਾਂ ਦੀ ਸਮਰੱਥਾ ਵਾਲੇ) ਵਿਖੇ ਆਰਜ਼ੀ ਹਸਪਤਾਲ ਬਣਾਉਣ ਉਤੇ ਕੰਮ ਚੱਲ ਰਿਹਾ ਹੈ।

Previous Post

ਸ਼ਾਰਦੁਲ ’ਚ ਹਰਫਨਮੌਲਾ ਬਣਨ ਦੀ ਕਾਬਲੀਅਤ: ਅਰੁਣ

Next Post

ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ, ਮੁੱਖ ਮੰਤਰੀ ਨੇ ਪੱਕਿਆ ਹੋਇਆ ਮੁਫ਼ਤ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181/112 ਦਾ ਕੀਤਾ ਐਲਾਨ

Asli Punjabi

Asli Punjabi

Related Posts

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

by Asli Punjabi
March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

by Asli Punjabi
March 9, 2026
ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ
Punjab

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

by Asli Punjabi
March 9, 2026
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ
Punjab

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

by Asli Punjabi
March 9, 2026
ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ
Punjab

ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

by Asli Punjabi
March 9, 2026
Next Post
ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ, ਮੁੱਖ ਮੰਤਰੀ ਨੇ ਪੱਕਿਆ ਹੋਇਆ ਮੁਫ਼ਤ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181/112 ਦਾ ਕੀਤਾ ਐਲਾਨ

ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ, ਮੁੱਖ ਮੰਤਰੀ ਨੇ ਪੱਕਿਆ ਹੋਇਆ ਮੁਫ਼ਤ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181/112 ਦਾ ਕੀਤਾ ਐਲਾਨ

Recommended

ਇਕਵਾਡੋਰ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਗੋਲੀ ਮਾਰ ਕੇ ਕਤਲ

ਇਕਵਾਡੋਰ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਗੋਲੀ ਮਾਰ ਕੇ ਕਤਲ

August 10, 2023
ਜੰਮੂ ਕਸ਼ਮੀਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਰਵਾਏ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਦੇ ਜੇਤੂ ਬੱਚੇ ਸਨਮਾਨਿਤ

ਜੰਮੂ ਕਸ਼ਮੀਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਰਵਾਏ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਦੇ ਜੇਤੂ ਬੱਚੇ ਸਨਮਾਨਿਤ

August 12, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In