ਚੰਡੀਗੜ – ਹਰਿਆਣਾ ਪੁਲਿਸ ਵੱਲੋਂ ਜਿਲਾ ਜੀਂਦ ਤੋਂ 400 ਕਿਲੋ ਡੋਡਾ ਪੋਸਤ ਬਰਾਮਦ ਕਰਕੇ ਇਸ ਸਬੰਧ ਵਿਚ ਇਕ ਦੋਸ਼ੀ ਤਸੱਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ|ਹਰਿਆਣਾ ਪੁਲਿਸ ਨੇ ਦਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਖਰਕ ਪਾਂਡਵਾ ਜਿਲਾ ਕੈਥਲ ਹਾਲ ਛੋਟੂ ਰਾਮ ਕਾਲੋਨੀ ਨਰਵਾਨਾ ਵੱਜੋਂ ਹੋਈ ਹੈ|ਪੁਲਿਸ ਦੀ ਟੀਮ ਕਲ ਸ਼ਾਮ ਨੂੰ ਟੀ ਪੁਆਇੰਟ ਧਰੋਦੀ ਪਟਿਆਲਾ ਰੋਡ ਨਰਵਾਨਾ ਕੋਲ ਮੌਜ਼ੂਦ ਸਨ ਕਿ ਗੁਪਤ ਸੂਚਨਾ ਮਿਲੀ ਕਿ ਅਸ਼ੋਕ ਕੁਮਾਰ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ| ਅਜੇ ਵੀ ਉਸ ਨੇ ਕਾਫੀ ਮਾਤਰਾ ਵਿਚ ਨਸ਼ੀਲਾ ਪਦਾਰਥ ਲੈ ਕੇ ਢਾਕਲ ਰੋਡ ਨਰਵਾਨਾ ਇਕ ਦੁਕਾਨ ਵਿਚ ਛੁਪਾ ਰੱਖਿਆ ਹੈ| ਜਿਸ ‘ਤੇ ਰੈਡ ਕੀਤੀ ਗਈ ਤਾਂ ਦੁਕਾਨ ਦੇ ਅੰਦਰ ਇਕ ਆਦਮੀ ਕਾਲੇ ਰੰਗ ਦੇ ਕੱਟਿਆਂ ਨੂੰ ਇੱਕਠਾ ਕਰਦਾ ਹੋਇਆ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਦਮ ਘਬਰਾ ਕੇ ਭੱਜਣ ਲਈ ਬਾਹਰ ਨਿਕਨਣ ਦੀ ਯਤਨ ਕਰਨ ਲਗਾ ਤਾਂ ਟੀਮ ਵੱਲੋਂ ਵਿਅਕਤੀ ਨੂੰ ਕਾਬੂ ਕਰ ਲਿਆ| ਇਸ ਦੀ ਦੁਕਾਨ ਨਾਲ ਕੁਲ 21 ਕੱਟੇ ਪਲਾਸਟਿਕ ਜਿਸ ਵਿਚ ਡੋਡਾ ਪੋਸਤ ਕੁਲ 400 ਕਿਲੋਗ੍ਰਾਮ ਬਰਾਮਦ ਹੋਇਆ| ਜਿਸ ਦੀ ਬਾਜਾਰ ਵਿਚ ਕੀਮਤ ਲਗਭਗ 25 ਤੋਂ 30 ਲੱਖ ਰੁਪਏ ਵਿਚਕਾਰ ਆਂਕੀ ਜਾ ਰਹੀ ਹੈ| ਪੁੱਛਗਿਛ ‘ਤੇ ਦੋਸ਼ੀ ਨੇ ਦਸਿਆ ਕਿ ਉਸ ਇਹ ਡੋਡਾ ਪੋਸਤ ਮੱਧ ਪ੍ਰਦੇਸ਼ ਤੋਂ ਲੈ ਕੇ ਪੰਜਾਬ ਵਿਚ ਸਪਲਾਈ ਕਰਨਾ ਸੀ|ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ| ਦੋਸ਼ੀ ਤੋਂ ਨਸ਼ਾ ਤਸੱਕਰਾਂ ਦੇ ਸਰਗਨਾ ਦਾ ਪਤਾ ਲਗਾਇਆ ਜਾਵੇਗਾ| ਡੋਡਾ ਪੋਸਤ ਖਰੀਦਣ ਨਾਲ ਵੇਚਣ ਤਕ ਸਾਰੀ ਥਾਂ ਛਾਪੇਮਾਰੀ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਕੰਮ ਵਿਚ ਕੌਣ-ਕੌਣ ਸ਼ਾਮਿਲ ਹਨ|