ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਹੈੱਡਕੁਆਰਟਰ ਵਿੱਚ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ ਕੀਤਾ| ਇਸ ਮਾਡਲ ਨੂੰ ਰਾਸ਼ਟਰੀ ਤਕਨੀਕੀ ਤਰੱਕੀ ਦੇ ਪ੍ਰਤੀਕ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ| ਇਕ ਵਾਰ ਫਿਰ ਤੋਂ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਚਰਚਾ ਵਿੱਚ ਆ ਗਿਆ ਹੈ| ਭਾਰਤ ਸਾਲ 2019 ਵਿੱਚ ਮਿਸ਼ਨ ਸ਼ਕਤੀ ਤਹਿਤ ਸੈਟੇਲਾਈਟ ਸਿਸਟਮ ਦਾ ਸਫਲ ਪ੍ਰੀਖਣ ਵੀ ਕਰ ਚੁੱਕਾ ਹੈ| ਇਸ ਪ੍ਰੀਖਣ ਤੋਂ ਬਾਅਦ ਭਾਰਤ, ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਦੇ ਕਲਬਾਂ ਵਿੱਚ ਸ਼ਾਮਿਲ ਹੋ ਗਿਆ ਹੈ| ਇਸ ਮਿਜ਼ਾਈਲ ਰਾਹੀਂ ਭਾਰਤ ਨੂੰ ਇਹ ਵੱਡੀ ਪ੍ਰਾਪਤੀ ਹਾਸਿਲ ਹੋਈ ਹੈ| ਇਸ ਮਿਜ਼ਾਈਲ ਤਹਿਤ ਪੁਲਾੜ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਤਕਨੀਕ ਹਾਸਿਲ ਹੋ ਗਈ ਹੈ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਸ਼ਕਤੀ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਸੀ| ਅੱਜ ਰਾਜਨਾਥ ਸਿੰਘ ਵਲੋਂ ਐਂਟੀ ਸੈਟੇਲਾਈਟ ਮਿਜ਼ਾਈਲ ਦੇ ਡਿਜ਼ਾਈਨ ਨੂੰ ਪੇਸ਼ ਕੀਤਾ ਗਿਆ ਹੈ| ਇਹ ਤਕਨੀਕੀ ਖੇਤਰ ਵਿਚ ਉੱਨਤ ਵਿਕਾਸ ਨੂੰ ਦਰਸਾਉਂਦਾ ਹੀ ਹੈ| ਨਾਲ ਹੀ ਦੁਸ਼ਮਣ ਦੇਸ਼ਾਂ ਲਈ ਚਿਤਾਵਨੀ ਹੈ ਕਿ ਜੇਕਰ ਉਹ ਗਲਤ ਇਰਾਦੇ ਨਾਲ ਕੁਝ ਵੀ ਕਰੇਗਾ ਤਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ|