ਨਵੀਂ ਦਿੱਲੀ – ਦਿੱਲੀ ਵਿੱਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ| ਹਵਾ ਦੀ ਰਫਤਾਰ ਹੌਲੀ ਰਹਿਣ ਅਤੇ ਪਰਾਲੀ ਸਾੜਨ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਲਗਾਤਾਰ 5ਵੇਂ ਦਿਨ ਵੀ ‘ਗੰਭੀਰ’ ਸ਼੍ਰੇਣੀ ਵਿਚ ਬਣੀ ਹੋਈ ਹੈ| ਸ਼ਹਿਰ ਵਿਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 449 ਦਰਜ ਕੀਤਾ ਗਿਆ| ਜਿਸ ਕਾਰਨ ਦਿੱਲੀ-ਐਨ. ਸੀ. ਆਰ. ਤੇ ਪ੍ਰਦੂਸ਼ਣ ਅਤੇ ਧੁੰਦ ਦੀ ਚਾਦਰ ਲਿਪਟੀ ਹੋਈ ਹੈ| ਦਿੱਲੀ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ ਵਿੱਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਆਉਂਦਾ ਹੈ| ਦਿੱਲੀ ਵਿੱਚ ਇਸ ਵਾਰ ਪ੍ਰਦੂਸ਼ਣ ਦੀ ਸਮੱਸਿਆ ਹੋਰ ਵੀ ਡਰਾਵਣੀ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਹੋ ਰਹੀ ਹੈ| ਪਿਛਲੇ ਕੁਝ ਦਿਨਾਂ ਵਿਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਰਿਕਾਰਡ ਤੇਜ਼ੀ ਨਾਲ ਵੱਧ ਰਹੇ ਹਨ| ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਹਵਾ ਗੁਣਵੱਤਾ ਦੀ ਸਥਿਤੀ ਵਿਗੜ ਰਹੀ ਹੈ| ਕਿਉਂਕਿ ਜਨਤਕ ਥਾਵਾਂ ਖਾਸ ਕਰ ਕੇ ਭੀੜ-ਭਾੜ ਵਾਲੇ ਖੇਤਰਾਂ ਜਿਵੇਂ ਕਿ ਬਾਜ਼ਾਰ ਅਤੇ ਦੁਕਾਨਾਂ ਤੇ ਲੋਕਾਂ ਦੀ ਆਵਾਜਾਈ ਵੱਧ ਰਹੀ ਹੈ| ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਵਿੱਚ ਲਾਪ੍ਰਵਾਹੀ ਕਾਰਨ ਕੋਰੋਨਾ ਕੇਸਾਂ ਵਿੱਚ ਉਛਾਲ ਆਇਆ ਹੈ| ਵੱਧਦੇ ਪ੍ਰਦੂਸ਼ਣ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ|