ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰ ਗਏ ਹਨ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਾਈਡਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਇਲੈਕਟ੍ਰੋਲ ਕਾਲਜ ਵੋਟਾਂ ਦਾ 270 ਅੰਕੜਾ ਜ਼ਰੂਰੀ ਹੁੰਦਾ ਹੈ ਅਤੇ ਬਾਈਡੇਨ 284 ਇਲੈਕਟ੍ਰੋਲ ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਉੱਥੇ ਹੀ ਡੋਨਾਲਡ ਟਰੰਪ ਕੋਲ ਸਿਰਫ 214 ਇਲੈਕਟ੍ਰੋਲ ਵੋਟ ਹੀ ਰਹੇ।