• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Sports

ਮੁੱਖ ਮੰਤਰੀ ਦਾ ਸੁਪਨਮਈ ਪ੍ਰਾਜੈਕਟ ‘ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ’ 500 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਸਥਾਪਤ: ਖੇਡ ਮੰਤਰੀ ਰਾਣਾ ਸੋਢੀ

Asli Punjabi by Asli Punjabi
October 23, 2020
in Sports
0
ਮੁੱਖ ਮੰਤਰੀ ਦਾ ਸੁਪਨਮਈ ਪ੍ਰਾਜੈਕਟ ‘ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ’ 500 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗੀ ਸਥਾਪਤ: ਖੇਡ ਮੰਤਰੀ ਰਾਣਾ ਸੋਢੀ
588
SHARES
3.3k
VIEWS
Share on FacebookShare on TwitterShare on Whatsapp

ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਯੂਨੀਵਰਸਿਟੀ ਬਿਲਡਿੰਗ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ

ਚੰਡੀਗੜ੍ਹ – ਪੰਜਾਬ ਦੇ ਅਮੀਰ ਖੇਡ ਵਿਰਸੇ ਅਤੇ ਖੇਡਾਂ ਵਿੱਚ ਪੰਜਾਬ ਦੇ ਦਬਦਬੇ ਨੂੰ ਮੁੜ ਕਾਇਮ ਕਰਨ ਦਾ ਸੁਪਨਾ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਸਥਾਪਨਾ ਦਾ ਸਾਕਾਰ ਰੂਪ ਧਾਰ ਰਿਹਾ ਹੈ। ਲਗਪਗ 500 ਕਰੋੜ ਰੁਪਏ ਦੀ ਲਾਗਤ ਨਾਲ 92.7 ਏਕੜ ਰਕਬੇ ਵਿੱਚ ਬਣਨ ਵਾਲੀ ਯੂਨੀਵਰਸਿਟੀ ਇਮਾਰਤ ਵਿੱਚ ਅਤਿ-ਆਧੁਨਿਕ ਖੇਡ, ਰਿਹਾਇਸ਼ੀ ਤੇ ਅਕਾਦਮਿਕ ਸਹੂਲਤਾਂ ਮੁਹੱਈਆ ਕਰਨਗੀਆਂ।ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਅਤੇ ਉਸਾਰੂ ਸੋਚ ਸਦਕਾ ਪਿੰਡ ਸਿੱਧੂਵਾਲ ਵਿਖੇ ਪਟਿਆਲਾ-ਭਾਦਸੋਂ ਰੋਡ ਅਤੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਨੇੜੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਅਤਿ-ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਆਪਣਾ ਕੈਂਪਸ ਸਥਾਪਤ ਕਰਨ ਲਈ 92.7 ਏਕੜ ਜ਼ਮੀਨ ਲਈ ਗਈ।ਇਸ ਮੌਕੇ ਖੇਡ ਮੰਤਰੀ ਨੇ ਖੇਡ ਯੂਨੀਵਰਸਿਟੀ ਬਾਰੇ ਮੁਕੰਮਲ ਜਾਣਕਾਰੀ ਦਿੰਦਾ ਇਕ ਕਿਤਾਬਚਾ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਰੱਖਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਕਸ਼ਾ ਲੋਕ ਨਿਰਮਾਣ ਵਿਭਾਗ ਦੇ ਪੰਜਾਬ ਦੇ ਮੁੱਖ ਆਰਕੀਟੈਕਟ ਨੇ ਤਿਆਰ ਕੀਤਾ ਹੈ।ਰਾਣਾ ਸੋਢੀ ਨੇ ਇਹ ਵੀ ਖੁਲਾਸਾ ਕੀਤਾ ਕਿ 500 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਯੂਨੀਵਰਸਿਟੀ ਵਿੱਚ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਅੰਤਰ ਰਾਸ਼ਟਰੀ ਮਾਪਦੰਡਾਂ ਵਾਲੀ ਖੇਡ ਕੋਚਿੰਗ ਨਾਲ ਖੇਡ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਵਾਲਾ ਇੱਕ ਆਧੁਨਿਕ ਕੈਂਪਸ ਸਥਾਪਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਇਹ ਯੂਨੀਵਰਸਿਟੀ ਮਹਿੰਦਰਾ ਕੋਠੀ, ਪਟਿਆਲਾ ਅਤੇ ਗੁਰਸੇਵਕ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਵਿੱਚ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਆਪਣਾ ਪਹਿਲਾ ਅਕਾਦਮੀ ਸਾਲ ਪੂਰਾ ਕੀਤਾ ਹੈ।ਖੇਡ ਮੰਤਰੀ ਨੇ ਕਿਹਾ ਕਿ ਐਮਬੀਐਸ ਪੰਜਾਬ ਖੇਡ ਯੂਨੀਵਰਸਿਟੀ ਦੇ ਵਿਚਾਰ ਦੀ ਕਲਪਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ, ਜੋ ਖ਼ੁਦ ਇਕ ਬੇਮਿਸਾਲ ਨਿਸ਼ਾਨੇਬਾਜ਼, ਖੇਡ ਪ੍ਰੇਮੀ ਅਤੇ ਪੋਲੋ ਖਿਡਾਰੀ ਰਹੇ ਹਨ। ਉਨ੍ਹਾਂ ਮਹਿਸੂਸ ਕੀਤਾ ਕਿ ਜੇਕਰ ਪੰਜਾਬ ਨੇ ਆਪਣੇ ਖੇਡ ਵਿਰਸੇ ਅਤੇ ਦਬਦਬੇ ਨੂੰ ਮੁੜ ਕਾਇਮ ਕਰਨਾ ਹੈ ਤਾਂ ਪੰਜਾਬ ਲਈ ਇੱਕ ਵਿਸ਼ੇਸ਼ ਖੇਡ ਯੂਨੀਵਰਸਿਟੀ ਸਥਾਪਤ ਕਰਨਾ ਲਾਜ਼ਮੀ ਹੈ ਅਤੇ ਹੁਣ ਮੁੱਖ ਮੰਤਰੀ ਨੇ ਆਪਣੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਇਆ ਹੈ।ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਹਾਕੀ ਓਲੰਪੀਅਨ ਅਜੀਤ ਸਿੰਘ ਤੇ ਪ੍ਰਭਜੋਤ ਸਿੰਘ, ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਡਾ. ਜਗਬੀਰ ਸਿੰਘ ਚੀਮਾ, ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ. ਖਰਬੰਦਾ, ਖੇਡ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਐਨ.ਆਰ.ਆਈ. ਕੋਆਰਡੀਨੇਟਰ ਮਨਜੀਤ ਸਿੰਘ ਨਿੱਝਰ ਯੂ.ਕੇ., ਕਰਨ ਗਿਲਹੋਤਰਾ ਅਤੇ ਜੁਆਇੰਟ ਸਕੱਤਰ ਖੇਡ ਕੌਂਸਲ ਕਰਤਾਰ ਸਿੰਘ ਦੀ ਹਾਜ਼ਰੀ ਵਾਲੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਖੇਡ ਵਿਗਿਆਨ, ਤਕਨਾਲੋਜੀ, ਪ੍ਰਬੰਧਨ ਅਤੇ ਕੋਚਿੰਗ ਵਿੱਚ ਮੁਹਾਰਤ ਪ੍ਰਦਾਨ ਕਰਨ ਤੋਂ ਇਲਾਵਾ ਯੂਨੀਵਰਸਿਟੀ ਕੌਮਾਂਤਰੀ ਪੱਧਰੀ ਮਾਪਦੰਡ ਅਪਣਾ ਕੇ ਚੋਣਵੇਂ ਵਿਸ਼ਿਆਂ ਲਈ ਸਿਖਲਾਈ ਕੇਂਦਰ ਵਜੋਂ ਵੀ ਕੰਮ ਕਰੇਗੀ।
ਅਤਿ-ਆਧੁਨਿਕ ਆਊਟਡੋਰ ਅਤੇ ਇਨਡੋਰ ਖੇਡ ਸਹੂਲਤਾਂ ਹੋਣਗੀਆਂ ਮੁਹੱਈਆ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਕੈਂਪਸ ਦਾ ਨਿਰਮਾਣ ਕਾਰਜ ਪੂਰਾ ਹੋਣ ਨਾਲ ਅਤਿ ਆਧੁਨਿਕ ਖੇਡ ਸਹੂਲਤਾਂ ਸਿੰਥੈਟਿਕ ਅਥਲੈਟਿਕ ਸਟੇਡੀਅਮ, ਐਸਟਰੋ-ਟਰਫ ਹਾਕੀ ਮੈਦਾਨ, ਬਾਸਕਟਬਾਲ, ਹੈਂਡਬਾਲ/ਵਾਲੀਬਾਲ ਕੋਰਟ ਅਤੇ ਸ਼ੂਟਿੰਗ ਦੇ ਨਾਲ-ਨਾਲ ਤੀਰਅੰਦਾਜ਼ੀ ਰੇਂਜ ਲਈ ਆਊਟਡੋਰ ਖੇਡ ਮੈਦਾਨ, ਬਾਕਸਿੰਗ ਅਤੇ ਕੁਸ਼ਤੀ, ਵੇਟ ਲਿਫਟਿੰਗ, ਬੈਡਮਿੰਟਨ, ਸਕੁਐਸ਼, ਜਿਮਨੇਜ਼ੀਅਮ ਅਤੇ ਯੋਗਾ ਲਈ ਇਨਡੋਰ ਮਲਟੀ-ਪਰਪਸ ਹਾਲ, ਆਧੁਨਿਕ ਵਿਗਿਆਨਕ ਉਪਕਰਣਾਂ ਅਤੇ ਤਕਨਾਲੋਜੀ ਨਾਲ ਲੈਸ ਅਤਿ-ਆਧੁਨਿਕ ਫਿਟਨੈੱਸ ਕੇਂਦਰ, ਖੇਡ ਵਿਗਿਆਨ ਅਤੇ ਬਾਇਓਮਕੈਨਿਕਸ ਕੋਰਸਾਂ ਲਈ ਵਿਸ਼ੇਸ਼ ਵਿਗਿਆਨਕ ਲੈਬਾਂ ਵਾਲੇ ਅਕਾਦਮਿਕ ਬਲਾਕ ਅਤੇ ਆਡੀਟੋਰੀਅਮ, ਲੜਕੇ ਅਤੇ ਲੜਕਿਆਂ ਲਈ ਵੱਖਰੇ ਰਿਹਾਇਸ਼ੀ ਖੇਤਰ ਅਤੇ ਦਫ਼ਤਰ ਬਲਾਕ ਬਣਨਗੇ। ਇਸ ਤੋਂ ਇਲਾਵਾ, ਸੂਬੇ ਦੀ ਖੇਡਾਂ ਵਿੱਚ ਸ਼ਾਨ, ਪਰੰਪਰਾ ਅਤੇ ਵਿਰਾਸਤ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇੱਕ ਅਜਾਇਬਘਰ ਵੀ ਸਥਾਪਤ ਕੀਤਾ ਜਾਵੇਗਾ।
‘ਯੂਨੀਵਰਸਟੀ ਵਿੱਚ ਖੇਡਾਂ ਤੋਂ ਇਲਾਵਾ ਖੇਡ ਵਿਗਿਆਨ, ਤਕਨੀਕ ਅਤੇ ਪ੍ਰਬੰਧਨ ਦੀ ਸਿਖਲਾਈ`
ਖੇਡ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਪੰਜਾਬ ਲਈ ਪਹਿਲਾ ਮੌਕਾ ਹੋਵੇਗਾ, ਜਦੋਂ ਖੇਡਾਂ ਮਨਪਰਚਾਵੇ ਅਤੇ ਦਾਅ-ਪੇਚ ਤੋਂ ਪਰ੍ਹੇ ਹੋਣਗੀਆਂ ਅਤੇ ਖੇਡ ਵਿਗਿਆਨ, ਖੇਡ ਤਕਨਾਲੋਜੀ ਅਤੇ ਖੇਡ ਪ੍ਰਬੰਧਨ ਵਰਗੇ ਪਹਿਲੂ ਖੇਡ ਮਾਨਸਿਕਤਾ ਅਤੇ ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਲਿਆਉਣਗੇ। ਯੂਨੀਵਰਸਿਟੀ ਵਿੱਚ ਇਨ੍ਹਾਂ ਤਕਨੀਕੀ ਪਹਿਲੂਆਂ ਦੀ ਪੜ੍ਹਾਈ ਉਤੇ ਜ਼ੋਰ ਦਿੱਤਾ ਜਾਵੇਗਾ।
ਆਗਾਮੀ ਸੈਸ਼ਨ ਤੋਂ ਖੇਡਾਂ ਅਤੇ ਯੋਗਾ ਬਾਰੇ ਚਾਰ ਕੋਰਸ ਹੋਣਗੇ ਸ਼ੁਰੂ
ਰਾਣਾ ਸੋਢੀ ਨੇ ਕਿਹਾ ਕਿ ਐਮ.ਬੀ.ਐਸ. ਪੰਜਾਬ ਖੇਡ ਯੂਨੀਵਰਸਿਟੀ ਨੇ 9 ਸਤੰਬਰ, 2019 ਨੂੰ ਯੂ.ਜੀ.ਸੀ. ਤੋਂ ਅਧਿਕਾਰਤ ਤੌਰ ਉਤੇ ਮਾਨਤਾ ਪ੍ਰਾਪਤ ਕੀਤੀ ਸੀ ਅਤੇ 16 ਸਤੰਬਰ, 2019 ਨੂੰ ਕਾਰਜਸ਼ੀਲ ਹੋਈ। ਮੌਜੂਦਾ ਸਮੇਂ ਇਸ ਵਿੱਚ ਬੀ.ਪੀ.ਈ.ਐਸ. ਅਤੇ ਯੋਗਾ ਵਿੱਚ ਪੀ.ਜੀ. ਡਿਪਲੋਮਾ 2 ਕੋਰਸ ਚੱਲ ਰਹੇ ਹਨ, ਜਦੋਂ ਕਿ ਚਾਰ ਕੋਰਸ ਬੀ.ਪੀ.ਈ.ਐਸ.(ਇਕ ਅਤੇ ਦੋ ਸਾਲ) ਚੱਲ ਰਹੇ ਹਨ। ਯੋਗਾ ਵਿਚ ਐਮ.ਐਸ.ਈ. ਅਤੇ ਯੋਗਾ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਆਗਾਮੀ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ। ਮੰਤਰੀ ਨੇ ਅੱਗੇ ਕਿਹਾ ਕਿ ਖੇਡ ਸਨਅਤ ਅਤੇ ਵਿਗਿਆਨਕ ਕੋਚਿੰਗ ਦੀਆਂ ਮੰਗਾਂ ਦੀ ਤਰਜ਼ `ਤੇ ਭਵਿੱਖ ਦੇ ਕੋਰਸਾਂ ਦੀ ਯੋਜਨਾ ਬਣਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੂੰ 24 ਅਗਸਤ, 2019 ਨੂੰ ਪੰਜਾਬ ਰਾਜ ਵਿਧਾਨ ਸਭਾ ਦੇ ਐਕਟ ਦੁਆਰਾ ਨੋਟੀਫਾਈ ਕੀਤਾ ਗਿਆ ਸੀ ਅਤੇ ਪ੍ਰੋ. ਗੁਰਸੇਵਕ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਨੂੰ ਕਾਂਸਟੀਚੂਐਂਟ ਕਾਲਜ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉੱਘੇ ਖਿਡਾਰੀ ਲੈਫਟੀਨੈਂਟ ਜਨਰਲ (ਡਾ.) ਜਗਬੀਰ ਸਿੰਘ ਚੀਮਾ ਨੂੰ ਪਹਿਲੇ ਅਤੇ ਸੰਸਥਾਪਕ ਉਪ ਕੁਲਪਤੀ ਵਜੋਂ ਨਿਯੁਕਤ ਕੀਤਾ ਗਿਆ ਸੀ।

You might also like

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ

ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ

Previous Post

ਹਰਿਆਣਾ ਦੇ ਰਾਜਪਾਲ ਨੇ ਆਲੋਕ ਵਰਮਾ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਸੁੰਹ ਚੁੱਕਾਈ

Next Post

ਪੰਜਾਬ ਦੇ ਲੋਕਾਂ ਵਿਚ ਜਾਤੀ ਆਧਾਰ ’ਤੇ ਵਖਰੇਵੇਂ ਪਾਉਣ ਸਬੰਧੀ ਭਾਜਪਾ ਦੇ ਸੌੜੇ ਏਜੰਡੇ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

Asli Punjabi

Asli Punjabi

Related Posts

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ
Sports

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ

by Asli Punjabi
October 3, 2025
ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ
Sports

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ

by Asli Punjabi
August 21, 2025
ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ
Sports

ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ

by Asli Punjabi
August 21, 2025
ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਬਠਿੰਡਾ ਪਹੁੰਚਣ ‘ਤੇ ਭਰਵਾਂ ਸਵਾਗਤ
Sports

ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਬਠਿੰਡਾ ਪਹੁੰਚਣ ‘ਤੇ ਭਰਵਾਂ ਸਵਾਗਤ

by Asli Punjabi
August 21, 2025
Live Death Video: ਸਟੇਡੀਅਮ ‘ਚ ਬੈਡਮਿੰਟਨ ਖਿਡਾਰੀ ਦੀ ਲਾਈਵ ਮੌਤ ਦੇਖ ਕੇ ਹਰ ਕੋਈ ਹੈਰਾਨ, ਡਾਕਟਰਾਂ ਨੇ ਦੱਸੀ ਵਜ੍ਹਾ!
National

Live Death Video: ਸਟੇਡੀਅਮ ‘ਚ ਬੈਡਮਿੰਟਨ ਖਿਡਾਰੀ ਦੀ ਲਾਈਵ ਮੌਤ ਦੇਖ ਕੇ ਹਰ ਕੋਈ ਹੈਰਾਨ, ਡਾਕਟਰਾਂ ਨੇ ਦੱਸੀ ਵਜ੍ਹਾ!

by Asli Punjabi
July 29, 2025
Next Post
ਪੰਜਾਬ ਦੇ ਲੋਕਾਂ ਵਿਚ ਜਾਤੀ ਆਧਾਰ ’ਤੇ ਵਖਰੇਵੇਂ ਪਾਉਣ ਸਬੰਧੀ ਭਾਜਪਾ ਦੇ ਸੌੜੇ ਏਜੰਡੇ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਲੋਕਾਂ ਵਿਚ ਜਾਤੀ ਆਧਾਰ ’ਤੇ ਵਖਰੇਵੇਂ ਪਾਉਣ ਸਬੰਧੀ ਭਾਜਪਾ ਦੇ ਸੌੜੇ ਏਜੰਡੇ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

Recommended

ਮੁੱਖ ਮੰਤਰੀ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਨੂੰ ਸਖਤ ਚਿਤਾਵਨੀ, ਕਿਸੇ ਵੀ ਜਾਇਦਾਦ ਦਾ ਨੁਕਸਾਨ ਸਹਿਣ ਨਹੀਂ ਕੀਤਾ ਜਾਵੇਗਾ

ਮੁੱਖ ਮੰਤਰੀ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਨੂੰ ਸਖਤ ਚਿਤਾਵਨੀ, ਕਿਸੇ ਵੀ ਜਾਇਦਾਦ ਦਾ ਨੁਕਸਾਨ ਸਹਿਣ ਨਹੀਂ ਕੀਤਾ ਜਾਵੇਗਾ

December 29, 2020
ਪਰਮਜੀਤ ਪੰਜਵੜ ਦੀ ਤਸਵੀਰ ਲਾਉਣ ਦਾ ਵਿਰੋਧ, ਸਿੱਖ ਆਗੂ ਤੇਜਿਦਰਪਾਲ ਸਿਘ ਟਿਮਾ ਅਤੇ SSF ਦੇ ਪੁਰਾਣੇ ਨੇਤਾਵਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਦਿੱਤਾ ਮੰਗ ਪੱਤਰ

ਪਰਮਜੀਤ ਪੰਜਵੜ ਦੀ ਤਸਵੀਰ ਲਾਉਣ ਦਾ ਵਿਰੋਧ, ਸਿੱਖ ਆਗੂ ਤੇਜਿਦਰਪਾਲ ਸਿਘ ਟਿਮਾ ਅਤੇ SSF ਦੇ ਪੁਰਾਣੇ ਨੇਤਾਵਾ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਦਿੱਤਾ ਮੰਗ ਪੱਤਰ

August 27, 2024

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In