ਕਾਬੁਲ – ਅਫਗਾਨਿਸਤਾਨ ਵਿਚ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ| ਬੀਤੀ ਰਾਤ ਦੱਖਣੀ ਹੇਲਮੰਦ ਦੇ ਨਵਾ ਜ਼ਿਲ੍ਹੇ ਵਿਚ ਅਫਗਾਨ ਹਵਾਈ ਫੌਜ ਦੇ ਦੋ ਹੈਲੀਕਾਪਟਰਾਂ ਦੀ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ ਹੈਲੀਕਾਪਟਰਾਂ ਵੱਲੋਂ ਕਮਾਂਡੋ ਨੂੰ ਇਕ ਜਗ੍ਹਾ ਤੇ ਉਤਾਰਿਆ ਜਾ ਰਿਹਾ ਸੀ ਅਤੇ ਉੱਥੋਂ ਜ਼ਖਮੀ ਸੁਰੱਖਿਆ ਬਲਾਂ ਨੂੰ ਲਿਜਾਇਆ ਜਾ ਰਿਹਾ ਸੀ| ਇਸ ਦੌਰਾਨ ਦੋਵੇਂ ਹੈਲੀਕਾਪਟਰਾਂ ਦੀ ਟੱਕਰ ਹੋ ਗਈ| ਦੱਸਿਆ ਗਿਆ ਹੈ ਕਿ ਇਸ ਘਟਨਾ ਵਿਚ 8 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਭਾਵੇਂ ਕਿ ਹੁਣ ਤੱਕ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਵੱਲੋਂ ਇਸ ਹਾਦਸੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ| ਉੱਥੇ ਸੂਬਾਈ ਗਵਰਨਰ ਦੇ ਬੁਲਾਰੇ ਓਮਰ ਜਵਾਕ ਨੇ ਨਵਾ ਜ਼ਿਲ੍ਹੇ ਵਿਚ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਇਸ ਤੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ|