ਨਵੀਂ ਦਿੱਲੀ, 29 ਸਤੰਬਰ 2020 – ਭਾਰਤ ਵਿੱਚ ਕੋਰੋਨਾ ਦੇ ਕੇਸ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ ਜੋ ਕਿ ਰੁਕਣ ਦਾ ਨਾਂਅ ਨਹੀਂ ਲੈ ਰਹੇ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 70 ਹਜ਼ਾਰ 589 ਕੇਸ ਸਾਹਮਣੇ ਆਏ ਹਨ ਅਤੇ 776 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਭਾਰਤ ਵਿਚ ਕੋਰੋਨਾ ਦੇ 61 ਲੱਖ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ ਅਤੇ ਹੁਣ ਤੱਕ 6,145,291 ਕੋਰੋਨਾ ਮਰੀਜ਼ ਪਾਜ਼ੀਟਿਵ ਹੋ ਚੁੱਕੇ ਹਨ ਜਿਨ੍ਹਾਂ ‘ਚੋਂ ਹੁਣ ਤੱਕ 5,101,397 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਉੱਥੇ ਹੀ ਹੁਣ ਤੱਕ ਕੋਰੋਨਾ ਦੇ 947,543 ਕੇਸ ਐਕਟਿਵ ਹਨ। ਜਦੋਂ ਕਿ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਇੱਕ ਲੱਖ ਦੇ ਨਜ਼ਦੀਕ ਪੁੱਜ ਗਿਆ ਹੈ ਅਤੇ ਭਾਰਤ ‘ਚ ਕੋਰੋਨਾ ਕਾਰਨ ਕੁੱਲ 96,351 ਮੌਤਾਂ ਹੋ ਚੁੱਕੀਆਂ ਹਨ।