ਸੰਗਰੂਰ, 27 ਸਤੰਬਰ, 2020 : ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਮਜਬੂਰੀ ਵਸ ਭਾਜਪਾ ਨਾਲ ਗਠਜੋੜ ਤੋੜਿਆ ਹੈ ਕਿਉਂਕਿ ਉਸਨੂੰ ਮਹਿਸੂਸ ਹੋ ਗਿਆ ਸੀ ਕਿ ਉਸਦੀ ਹੋਂਦ ਨੂੰ ਖ਼ਤਰਾ ਖੜਾ ਹੋ ਗਿਆ ਹੈ।
ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਹੈ ਕਿ ਭਾਜਪਾ ਨਾਲ ਗਠਜੋੜ ਤੋੜਨ ਨਾਲ ਪਾਰਟੀ ਦਾ ਖੁੱਸਿਆ ਆਧਾਰ ਵਾਪਸ ਬਹਾਲ ਹੋ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਬੇਅਦਬੀ ਮਾਮਲਿਆਂ ਵਿਚ ਭੂਮਿਕਾ ਤੇ ਪੰਥ ਸੰਸਥਾਵਾਂ ਨੂੰ ਢਹਿ ਢੇਰੀ ਕਰਨ ਵਿਚ ਨਿਭਾਏ ਰੋਲ ਕਾਰਨ ਸਿੱਖ ਭਾਈਚਾਰਾ ਤੇ ਕਿਸਾਨ ਪਾਰਟੀ ਨਾਲੋਂ ਟੁੱਟ ਚੁੱਕੇ ਹਨ ਅਤੇ ਅਕਾਲੀ ਦਲ ਨੇ ਆਪਣਾ ਮੁਢਲਾ ਆਧਾਰ ਹੀ ਗੁਆ ਲਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਆਧਾਰ ਮੁੜ ਵਾਪਸ ਮਿਲਣਾ ਸੰਭਵ ਨਹੀਂ ਹੈ ਤੇ ਅਕਾਲੀ ਦਲ ਹੁਣ ਦਿਨ ਬ ਦਿਨ ਹੋਰ ਹੇਠਾਂ ਜਾਂਦਾ ਰਹੇਗਾ