ਮੁਹਾਲੀ, 27 ਸਤੰਬਰ, 2020 : ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਵੀ ਹਨ, ਨੇ ਬਿਆਨ ਰਾਹੀਂ ਬਾਦਲਾਂ ਅਤੇ ਭਾਜਪਾ ਦੇ ਗੱਠਜੋੜ ਟੁੱਟਣ ‘ਤੇ ਪੰਜਾਬ ਦੀ ਭੋਲ਼ੀ ਜਨਤਾ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਆਖਿਆ ਕਿ ਬਾਦਲਾਂ ਅਤੇ ਭਾਜਪਾ ਦਾ ਗੱਠਜੋੜ 1 ਦਸੰਬਰ 1996 ਨੂੰ ਲੁਧਿਆਣਾ ਵਿਖੇ ਇੱਕ ਵੱਡੀ ਸਾਂਝੀ ਰਾਜਨੀਤਿਕ ਰੈਲੀ ਵਿੱਚ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ 1996 ਦੀ ਮਹਿਜ਼ 13 ਦਿਨ ਚੱਲਣ ਵਾਲ਼ੀ ਕੇਂਦਰੀ ਸਰਕਾਰ ਬਣਨ ਸਮੇਂ ਰਵੀ ਇੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸਨ, ਦੋਵਾਂ ਨੇ ਬਿਨਾਂ ਸ਼ਰਤ ਹਮਾਇਤ ਨਾ ਦੇਣ ਦੀ ਵਕਾਲਤ ਕੀਤੀ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਜੋ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਨੇ ਦੋਵੇਂ ਨੇਤਾਵਾਂ ਦੀ ਗੱਲ ਨਹੀਂ ਮੰਨੀ ਉਸ ਤੋਂ ਬਾਅਦ 11 ਫ਼ਰਵਰੀ 1997 ਨੂੰ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੀ। ਉਸ ਤੋਂ ਬਾਅਦ ਬਾਦਲ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਪਰਿਵਾਰ ਦੀ ਕੰਪਨੀ ਬਣਾ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅੰਦਰ ਇਸ ਗੱਠਜੋੜ ਦੀਆਂ 2017 ਮਾਰਚ ਤੱਕ ਤਿੰਨ ਸਰਕਾਰਾਂ ਰਹੀਆਂ ਪਰ ਦੋਵੇਂ ਸਵਾਰਥੀ ਧਿਰਾਂ ਬਾਦਲ ਦਲ ਅਤੇ ਭਾਜਪਾ ਨੇ ਜਨਸੰਘ ਦੀਆਂ ਬਣਾਈਆਂ ਨੀਤੀਆਂ ਮੁਤਾਬਕ ਚਲਾਇਆ ਸਿੱਖਾਂ ਨੂੰ ਨੀਵਾਂ ਦਿਖਾਇਆ ਅਤੇ ਪੰਜਾਬੀਆਂ ਨਾਲ ਗੁਲਾਮਾਂ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ । ਬਡਹੇੜੀ ਨੇ ਆਖਿਆ ਕਿ 23 ਸਾਲ 10 ਮਹੀਨੇ 26 ਦਿਨ ਦੋਵੇਂ ਰਲ਼ ਕੇ ਮੂਰਖ ਬਣਾਉਂਦੇ ਰਹੇ ਹਨ ਹੁਣ ਪੰਜਾਬੀਆਂ ਖ਼ਾਸ ਕਰ ਸਿੱਖ ਭਾਈਚਾਰੇ ਨੂੰ ਦੋਵੇਂ ਧਿਰਾਂ ਬਾਦਲ ਦਲ ਅਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਲੋੜ ਹੈ ਦੋਵੇਂ ਵੱਖ-ਵੱਖ ਪਲੇਟਫਾਰਮਾਂ ਤੋਂ ਆਪਣੇ ਰਾਜਸੀ ਅਤੇ ਨਿੱਜੀ ਹਿੱਤਾਂ ਲਈ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨਗੇ ਪਰ ਦੂਰਅੰਦੇਸ਼ੀ ਵਰਤਣ ਦੀ ਲੋੜ ਹੈ ਇਹ ਸੋਚਣ ਦੀ ਲੋੜ ਹੈ ਜਿਹੜੀਆਂ ਧਿਰਾਂ ਲੰਬਾ ਸਮਾਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਪੰਜਾਬ ਅਤੇ ਕੇਂਦਰ ਵਿੱਚ ਰਾਜ-ਸੱਤਾ ‘ਤੇ ਕਾਬਜ਼ ਹੋਣ ਦੇ ਬਾਵਜ਼ੂਦ ਕੁਝ ਨਹੀਂ ਸਵਾਰ ਸਕੇ ਉਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ ਨਾ ਹੀ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦੋਵੇਂ ਧਿਰਾਂ ਨਾਲ਼ੋਂ ਕਾਂਗਰਸ ਕਈ ਗੁਣਾ ਚੰਗੀ ਸਾਬਤ ਹੋਈ ਜਿਸ ਨੇ ਕਿਸਾਨ ਹਿੱਤਾਂ ਲਈ ਡਟ ਕੇ ਸਾਥ ਦਿੱਤਾ ਹੈ।