ਚੰਡੀਗੜ੍ਹ, 15 ਸਤੰਬਰ 2020 – ਸੀ ਬੀ ਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ ‘ਚ ਮੁਅੱਤਲ ਕੀਤੀ ਲੇਡੀ ਐਸ ਐਚ ਓ ਜਸਵਿੰਦਰ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਉਹ 5 ਲੱਖ ਰੁਪਏ ਦੀ ਰਿਸ਼ਵਤਖੋਰੀ ਕੇਸ ਵਿੱਚ ਮੁਲਜ਼ਮ ਹੈ।
ਲੇਡੀ ਐਸ ਐਚ ਓ ਅਤੇ ਉਸਦੇ ਸਾਥੀ ਭਗਵਤਾਨ ਸਿੰਘ ਦੇ ਖਿਲਾਫ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ 29 ਜੂਨ ਨੂੰ ਧਾਰਾ 120 ਬੀ, ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗੁਰਦੀਪ ਸਿੰਘ ਨੇ ਸੀ ਬੀ ਆਈ ਨੂੰ ਦੱਸਿਆ ਸੀ ਕਿ ਉਸਨੇ ਪਹਿਲਾਂ ਹੀ ਲੇਡੀ ਐਸ ਐਚ ਓ ਨੂੰ 2 ਲੱਖ ਰੁਪਏ ਦਿੱਤ ਹਨ ਤਾਂ ਕਿ ਉਸਦੇ ਖਿਲਾਫ ਝੂਠਾ ਧੋਖਾਧੜੀਦਾ ਪਰਚਾ ਨਾ ਹੋਵੇ ਪਰ ਉਸ ਤੋਂ ਬਾਅਦ ਲੇਡੀ ਐਸ ਐਚ ਓ ਵੱਲੋਂ ਫਿਰ ਤੋਂ ਗੁਰਦੀਪ ਸਿੰਘ ਕੋਲੋਂ 3 ਲੱਖ ਰੁਪਏ ਹੋਰ ਮੰਗੇ ਗਏ ਸਨ।