ਨਵੀਂ ਦਿੱਲੀ, 8 ਸਤੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਕ ਵਾਰ ਫਿਰ ਤਿੱਖਾ ਹਮਲਾ ਬੋਲਿਆ ਹੈ| ਰਾਹੁਲ ਨੇ ਕਿਹਾ ਕਿ ਉਹ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰ ਕੇ ਆਪਣੇ ਖਜ਼ਾਨੇ ਨੂੰ ਭਰਨ ਵਿੱਚ ਜੁਟੇ ਹਨ| ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,”ਮੋਦੀ ਜੀ, ‘ਸਰਕਾਰੀ ਕੰਪਨੀ ਵੇਚੋ’ ਮੁਹਿੰਮ ਚੱਲਾ ਰਹੇ ਹਨ| ਖੁਦ ਦੀ ਬਣਾਈ ਆਰਥਿਕ ਬੇਹਾਲੀ ਦੀ ਭਰਪਾਈ ਲਈ ਦੇਸ਼ ਦੀ ਜਾਇਦਾਦ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵੇਚਿਆ ਜਾ ਰਿਹਾ ਹੈ| ਜਨਤਾ ਦੇ ਭਵਿੱਖ ਅਤੇ ਭਰੋਸਾ ਨੂੰ ਨਜ਼ਰਅੰਦਾਜ ਕਰ ਕੇ ਐਲ.ਆਈ.ਸੀ. ਨੂੰ ਵੇਚਣਾ ਮੋਦੀ ਸਰਕਾਰ ਦੀ ਇਕ ਹੋਰ ਸ਼ਰਮਨਾਕ ਕੋਸ਼ਿਸ਼ ਹੈ|” ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਲਿਖਿਆ ਹੈ, ”ਐਲ. ਆਈ. ਸੀ. ਵਿੱਚ 25 ਫੀਸਦੀ ਹਿੱਸੇਦਾਰੀ ਵੇਚ ਕੇ ਖਜ਼ਾਨਾ ਭਰੇਗੀ ਕੇਂਦਰ ਸਰਕਾਰ|” ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ| ਰਾਹੁਲ ਨੇ ਟਵੀਟ ਕਰ ਕੇ ਕਿਹਾ,”ਹਰ ਗਲਤ ਦੌੜ ਵਿੱਚ ਦੇਸ਼ ਅੱਗੇ ਹਨ- ਕੋਰੋਨਾ ਇਨਫੈਕਸ਼ਨ ਦੇ ਅੰਕੜੇ ਹੋਣ ਜਾਂ ਜੀ.ਡੀ.ਪੀ. ਵਿੱਚ ਗਿਰਾਵਟ|” ਰਾਹੁਲ ਨੇ ਮੋਦੀ ਸਰਕਾਰ ਦੀ ਤੁਲਨਾ ‘ਸ਼ੁਤੁਰਮੁਰਗ’ ਨਾਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਨੂੰ ਆਫਤ ਵਿੱਚ ਪਾ ਕੇ ਹੱਲ ਨਹੀਂ ਲੱਭਦੀ| ਉਨ੍ਹਾਂ ਨੇ ਲਿਖਿਆ,”ਮੋਦੀ ਸਰਕਾਰ ਦੇਸ਼ ਨੂੰ ਆਫਤ ਵਿੱਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਏ ਸ਼ੁਤੁਰਮੁਰਗ ਬਣ ਜਾਂਦੀ ਹੈ|”