ਹਰਿਆਣਾ, 7 ਸਤੰਬਰ -ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰ ਘਰ ਸਾਫ ਪੀਣ ਵਾਲਾ ਪਾਣੀ ਪਹੁੰਚਾਵਾਂਗੇ| ਪ੍ਰਦੇਸ਼ ਵਿਚ ਪੰਚਾਇਤਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਇਆ ਜਾਵੇਗਾ, ਤਾਂ ਕਿ ਹਰ ਘਰਾਂ ਵਿੱਚ ਸਾਫ ਪੀਣ ਯੋਗ ਪਾਣੀ ਪਹੁੰਚੇ| ਇਸ ਲਈ ਪਿੰਡਾਂ ਵਿੱਚ ਸਥਿਤ ਜਲ ਘਰਾਂ ਨੂੰ ਵਿਕਸਿਤ ਕਰ ਕੇ ਜਨ ਸਿਹਤ ਅਤੇ ਇੰਜੀਨੀਅਰਿੰਗ ਮਹਿਕਮੇ ਤੋਂ ਕੰਮ ਪੰਚਾਇਤਾਂ ਨੂੰ ਸੌਂਪਿਆ ਜਾਵੇਗਾ| ਉਹਨਾਂ ਨੇ ਪੰਚਾਇਤ ਅਤੇ ਜਨ ਸਿਹਤ ਇੰਜੀਨੀਅਰ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ‘ਜਲ ਜੀਵਨ ਮਿਸ਼ਨ’ ਯੋਜਨਾ ਤਹਿਤ ਹਰ ਘਰ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਉਣਾ ਚਾਹੁੰਦੀ ਹੈ| ਇਸ ਲਈ ਉਹ ਵੀ ਇਹ ਜ਼ਰੂਰੀ ਕਰ ਰਹੇ ਹਾਂ ਕਿ ਹਰਿਆਣਾ ਵਾਸੀਆਂ ਦੇ ਘਰਾਂ ਤੱਕ ਵੀ ਸਾਫ ਪੀਣ ਵਾਲਾ ਪਾਣੀ ਪਹੁੰਚੇ| ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਦੇਸ਼ ਦੇ ਹਰ ਘਰ ਦੀ ਰਸੋਈ ਵਿਚ ਨਲ ਰਾਹੀਂ55 ਲੀਟਰ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਏਗੀ, ਇਸ ਲਈ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ|