• About
  • Contact
  • Hindi News
  • English News
Sunday, March 8, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਦਿੱਤਾ ਜਾਵੇਗਾ- ਤ੍ਰਿਪਤ ਬਾਜਵਾ

Asli Punjabi by Asli Punjabi
May 19, 2020
in Punjab
0
ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਦਿੱਤਾ ਜਾਵੇਗਾ- ਤ੍ਰਿਪਤ ਬਾਜਵਾ
586
SHARES
3.3k
VIEWS
Share on FacebookShare on TwitterShare on Whatsapp

You might also like

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

ਚੰਡੀਗੜ੍ਹ, 19 ਮਈ, 2020 : ਪੰਜਾਬ ਸਰਕਾਰ ਅਕਤੂਬਰ ਵਿਚ ਦੁੱਧ ਦੀ ਵਧਣ ਵਾਲੀ ਪੈਦਾਵਾਰ ਨੂੰ ਸੰਭਾਲਣ, ਢੁੱਕਵਾਂ ਮੰਡੀਕਰਨ ਕਰਨ ਅਤੇ ਦੁੱਧ ਦੀ ਖ਼ਰੀਦ ਕੀਮਤ ਸਥਿਰ ਰੱਖਣ ਲਈ ਇੱਕ ਵਿਆਪਕ ਯੋਜਨਾ ਉਲੀਕ ਰਹੀ ਹੈ ਤਾਂ ਕਿ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਮਿਲਣ ਦੇ ਨਾਲ ਨਾਲ ਉਪਭੋਗਤਾਵਾਂ ਨੂੰ ਖ਼ਰਾ ਦੁੱਧ ਮਿਲੇ।
ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਲੋਕ ਵੰਡ ਪ੍ਰਣਾਲੀ ਰਾਹੀਂ ਵੰਡੀਆਂ ਜਾਣ ਵਾਲੀਆਂ ਵਸਤਾਂ ਵਿਚ ਸੁੱਕਾ ਦੁੱਧ ਸ਼ਾਮਲ ਕੀਤੇ ਜਾਣ ਦੇ ਮਾਮਲੇ ਨੂੰ ਸਬੰਧਤ ਮਹਿਕਮਿਆਂ ਕੋਲ ਉਠਾਇਆ ਜਾਵੇ। ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ, ਮਾਹਰਾਂ ਅਤੇ ਦੁੱਧ ਉਤਪਾਦਕਾਂ ਦਾ ਇਹ ਮੰਨਣਾ ਸੀ ਕਿ ਇਸ ਫੈਸਲੇ ਨਾਲ ਮਿਲਕਫੈਡ ਕੋਲ ਪਿਆ ਸੁੱਕੇ ਦੁੱਧ ਦਾ ਸਟਾਕ ਖ਼ਤਮ ਹੋਣ ਨਾਲ ਮਿਲਕਫੈਡ ਕਿਸਾਨਾਂ ਲਈ ਲਾਹੇਵੰਦ ਭਾਅ ਉੱਤੇ ਦੁੱਧ ਖਰੀਦਣ ਦੀ ਹਾਲਤ ਵਿਚ ਆ ਜਾਵੇਗਾ।
ਸਰਕਾਰੀ ਬੁਲਾਰੇ ਨੇ ਦਸਿਆ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਮਿਲਕਫੈਡ, ਕਿਸਾਨ ਕਮਿਸ਼ਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਮਿਲਕਫੈਡ ਨੂੰ ਇਸ ਸੰਕਟ ਅਤੇ ਅਕਤੂਬਰ ਵਿਚ ਦੁੱਧ ਦੀ ਵਧੀ ਹੋਈ ਪੈਦਾਵਾਰ ਨੂੰ ਸੰਭਾਲਣ ਦੇ ਸਮਰੱਥ ਬਣਾਉਣ ਲਈ ਲੋਂੜੀਦੀ ਆਰਥਿਕ ਸਹਾਇਤਾ ਸਬੰਧੀ ਤਜ਼ਵੀਜ ਤਿਆਰ ਕਰਨ ਨੰੁ ਕਿਹਾ ਤਾਂ ਕਿ ਇਸ ਨੂੰ ਅਗਲੇ ਹਫ਼ਤੇ ਵਿੱਤ ਵਿਭਾਗ ਨਾਲ ਵਿਚਾਰਿਆ ਜਾ ਸਕੇ। ਉਹਨਾਂ ਮਿਲਕਫੈਡ ਨੂੰ ਬੱਸੀ ਪਠਾਣਾਂ ਲੱਗ ਰਹੇ ਨਵੇਂ ਪਲਾਂਟ ਦੀ ਛੇਤੀ ਸ਼ੁਰੂਆਤ ਕਰਨ ਅਤੇ ਪੁਰਾਣੇ ਪਲਾਂਟਾਂ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ।
ਪਸ਼ੂ ਪਾਲਣ ਮੰਤਰੀ ਨੇ ਡੇਅਰੀ ਵਿਕਾਸ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਿਆਂ ਤੋਂ ਵੱਖ ਵੱਖ ਸਕੀਮਾਂ ਤਹਿਤ ਮਿਲਣ ਵਾਲੇ ਫੰਡਾਂ ਸਬੰਧੀ ਘੋਖ ਕਰ ਕੇ ਤਜਵੀਜਾਂ ਤਿਆਰ ਕਰਨ ਲਈ ਕਿਹਾ ਤਾਂ ਕਿ ਅਗਲੇ ਹਫ਼ਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਨੂੰ ਮਿਲ ਕੇ ਫੰਡ ਹਾਸਲ ਕੀਤੇ ਜਾ ਸਕਣ।
ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਅਜੋਕੇ ਸੰਕਟ ਵਿਚੋਂ ਕੱਢਣ ਲਈ ਮਿਲਕਫੈਡ ਨੂੰ 400 ਕਰੋੜ ਰੁਪਏ ਦੀ ਯਕਮੁਸ਼ਤ ਸਹਾਇਤਾ ਦੀ ਲੋੜ ਦਿੱਤਾ ਜਾ ਸਕੇ।
ਪੰਜਾਬ ਦੇ ਦੁੱਧ ਉਤਪਾਦਕਾਂ ਦੇ ਨੁਮਾਇੰਦੇ ਅਤੇ ਡੇਅਰੀ ਮਾਲਕ ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਮਿਲਕਫੈਡ ਸੂਬੇ ਵਿਚ ਪੈਦਾ ਹੁੰਦੇ ਦੁੱਧ ਦਾ ਸਿਰਫ਼ ਤਕਰੀਬਨ ਅੱਠਵਾਂ ਹਿੱਸਾ ਹੀ ਖਰੀਦਦਾ ਹੈ, ਪਰ ਇਸ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨਾ ਇਸ ਲਈ ਜਰੂਰੀ ਹੈ ਕਿ ਕਿਉਂਕਿ ਨਿੱਜੀ ਦੁੱਧ ਪਲਾਂਟ ਇਸ ਵਲੋਂ ਮਿੱਥੀਆਂ ਗਈਆਂ ਕੀਮਤਾਂ ਨੂੰ ਹੀ ਮੰਨਦੇ ਹਨ।
ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ ਤਕਰੀਬਨ ਤਿੰਨ ਲੱਖ ਲਿਟਰ ਦੁੱਧ ਪੈਦਾ ਹੁੰਦਾ ਹੈ ਜਿਸ ਵਿਚੋਂ ਤਕਰੀਬਨ ਅੱਧਾ ਦੁੱਧ ਘਰਾਂ ਵਿਚ ਵਰਤਿਆ ਜਾਂਦਾ ਹੈ। ਵਿਕਣ ਵਾਲੇ ਡੇਢ ਲੱਖ ਲਿਟਰ ਦੁੱਧ ਵਿਚੋਂ ਤਕਰੀਬਨ 30 ਹਜ਼ਾਰ ਲਿਟਰ ਮਿਲਕਫੈਡ ਅਤੇ 70 ਹਜ਼ਾਰ ਲਿਟਰ ਦੁੱਧ ਨਿੱਜੀ ਮਿਲਕ ਪਲਾਂਟ ਖ੍ਰੁੀਦਦੇ ਹਨ। ਹੋਟਲ, ਰੈਸਟੋਰੈਂਟ ਅਤੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ 50 ਹਜ਼ਾਰ ਲਿਟਰ ਦੁੱਧ ਬਚ ਜਾਂਦਾ ਹੈ ਜੋ ਦੁੱਧ ਉਤਪਾਦਕਾਂ ਲਈ ਘਾਟੇ ਦਾ ਕਾਰਨ ਬਣ ਰਿਹਾ ਹੈ। ਅਕਤੂਬਰ ਵਿਚ 40 ਹਜ਼ਾਰ ਲਿਟਰ ਦੁੱਧ ਦਾ ਉਤਪਾਦਨ ਹੋਰ ਵਧ ਜਾਣ ਕਾਰਨ ਸਰਕਾਰ ਸਾਹਮਣੇ ਦੁੱਧ ਨੂੰ ਸੰਭਾਲਣ ਅਤੇ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇਣ ਦੀ ਵੱਡੀ ਚੁਣੌਤੀ ਬਣੀ ਹੋਈ ਹੈ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਿਸਾਨ ਕਮਿਸ਼ਨ ਦੇ ਸਕੱਤਰ ਡਾ. ਬਲਵਿੰਦਰ ਸਿੰਘ ਸਿੱਧੂ ਅਤੇ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵੀ ਸ਼ਾਮਲ ਸਨ।

Previous Post

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲੀਸ ਨੂੰ ਲੌਕਡਾਊਨ ਦੀਆਂ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ

Next Post

ਫਿਰੋਜ਼ਪੁਰ: ਕੋਰੋਨਾ ਦੇ 94 ਫ਼ੀਸਦੀ ਸੈਂਪਲ ਆਏ ਨੈਗੇਟਿਵ, 30 ਦੀ ਰਿਪੋਰਟ ਆਉਣੀ ਬਾਕੀ

Asli Punjabi

Asli Punjabi

Related Posts

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ
Punjab

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

by Asli Punjabi
March 3, 2026
ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
Punjab

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

by Asli Punjabi
March 3, 2026
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
Punjab

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

by Asli Punjabi
November 26, 2025
Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ
Punjab

Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ

by Asli Punjabi
November 26, 2025
ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ
Punjab

ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ

by Asli Punjabi
November 26, 2025
Next Post
ਫਿਰੋਜ਼ਪੁਰ: ਕੋਰੋਨਾ ਦੇ 94 ਫ਼ੀਸਦੀ ਸੈਂਪਲ ਆਏ ਨੈਗੇਟਿਵ, 30 ਦੀ ਰਿਪੋਰਟ ਆਉਣੀ ਬਾਕੀ

ਫਿਰੋਜ਼ਪੁਰ: ਕੋਰੋਨਾ ਦੇ 94 ਫ਼ੀਸਦੀ ਸੈਂਪਲ ਆਏ ਨੈਗੇਟਿਵ, 30 ਦੀ ਰਿਪੋਰਟ ਆਉਣੀ ਬਾਕੀ

Recommended

ਬਰਨਾਲਾ ਵਿਖੇ ਪੱਤਰਕਾਰੀ ਕਰਨ ਦੇ ਚਾਹਵਾਨਾਂ ਲਈ ਖੁੱਲਿਆ ਸਟੂਡੀਓ, ਇਲਾਕੇ ਦੇ ਬੱਚਿਆਂ ਅਤੇ ਪੱਤਰਕਾਰਾਂ ਨੂੰ ਮਿਲੇਗਾ ਲਾਭ

ਬਰਨਾਲਾ ਵਿਖੇ ਪੱਤਰਕਾਰੀ ਕਰਨ ਦੇ ਚਾਹਵਾਨਾਂ ਲਈ ਖੁੱਲਿਆ ਸਟੂਡੀਓ, ਇਲਾਕੇ ਦੇ ਬੱਚਿਆਂ ਅਤੇ ਪੱਤਰਕਾਰਾਂ ਨੂੰ ਮਿਲੇਗਾ ਲਾਭ

September 10, 2021
ਸ੍ਰੀਨਗਰ ਵਿੱਚ ਸੁਰੱਖਿਆਂ ਬਲਾਂ ਨੇ ਨਕਾਰਾ ਕੀਤੇ 6 ਹੱਥਗੋਲੇ

ਸ੍ਰੀਨਗਰ ਵਿੱਚ ਸੁਰੱਖਿਆਂ ਬਲਾਂ ਨੇ ਨਕਾਰਾ ਕੀਤੇ 6 ਹੱਥਗੋਲੇ

September 13, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In