ਰੂਪਨਗਰ, 2 ਅਗਸਤ 2020 – ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵੱਲੋਂ ਪੇਸ਼ੇਵਰ ਤਕਨੀਕੀ ਵਿਦਿਅਕ ਸੰਸਥਾਵਾਂ ‘ਚ ਸ਼ੈਸ਼ਨ ਸਾਲ 2020-21 ਦੌਰਾਨ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸਿੱਪ ਦੇਣ ਲਈ ਅਰਜ਼ੀਆਂ 30 ਸਤੰਬਰ 2020 ਤੱਕ ਪ੍ਰਾਪਤ ਕੀਤੀਆਂ ਜਾਣਗੀਆਂ। ਇਹ ਫੈਸਲਾ ਟਰੱਸਟ ਦੀ ਅੱਜ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ।
ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਸਟ ਵਲੋਂ ਇਹ ਵਜੀਫ਼ੇ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਦੇ ਪੜਾਈ ਵਿੱਚ ਵਧਿਆ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਕੋਵਿੰਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਰਜ਼ੀਆਂ ਦੇ ਫਾਰਮ ਸੈਣੀ ਭਵਨ ਰੂਪਨਗਰ ਤੋਂ ਕੰਮ ਵਾਲੇ ਦਿਨਾਂ ਦੌਰਾਨ (ਸ਼ਨੀਵਾਰ ਤੇ ਐਤਵਾਰ ਨੂੰ ਛੱਡਕੇ) 5 ਅਗਸਤ 2020 ਤੋਂ ਸਵੇਰੇ 10 ਤੋਂ 1 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਹ ਫਾਰਮ ਸੈਣੀ ਭਵਨ ਦੀ ਵੈਬਸਾਇਟ www.sainibhawan.org ਤੋਂ ਵੀ ਡਾਉਂਨਲੋਡ ਕੀਤਾ ਜਾ ਸਕਦਾ ਹੈ। ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਕੋਵਿੰਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਸਾਲ ਵੀ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਦੇ ਉਦੇਸ਼ ਨਾਲ ਭਖਦੇ ਮਸਲਿਆਂ ਤੇ ਭਾਸ਼ਣ ਪ੍ਰਤਿਯੋਗਤਾ ਸੈਣੀ ਭਵਨ ‘ਚ ਕਰਵਾਈ ਜਾਵੇਗੀ। ਪ੍ਰਤਿਯੋਗਤਾਵਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ।
ਭਾਸ਼ਣ ਪ੍ਰਤਿਯੋਗਤਾ ਅਤੇ ਵਜੀਫ਼ਿਆਂ ਦੀ ਵੰਡ ਨਵੰਬਰ ਮਹੀਨੇ ਦੇ ਪਹਿਲੇ ਸਪਤਾਹ ‘ਚ ਕੀਤੀ ਜਾਵੇਗੀ। ਟਰੱਸਟ ਵੱਲੋਂ ਸਾਲ 2020-21 ਦੌਰਾਨ ਕੋਈ 6 ਲੱਖ ਰੁਪਏ ਦੇ ਵਜੀਫ਼ੇ ਦਿੱਤੇ ਜਾਣ ਦਾ ਪ੍ਰੋਗਰਾਮ ਹੈ। ਮੀਟਿੰਗ ਵਿੱਚ ਟਰੱਸਟ ਦੇ ਸਕਤੱਰ ਅਮਰਜੀਤ ਸਿੰਘ, ਟਰੱਸਟੀ ਡਾ. ਅਜਮੇਰ ਸਿੰਘ, ਡਾ. ਜਸਵੰਤ ਕੌਰ, ਰਾਜੀਵ ਸੈਣੀ, ਰਾਜਿੰਦਰ ਸਿੰਘ ਗਿਰਨ ਅਤੇ ਬਹਾਦਰਜੀਤ ਸਿੰਘ ਹਾਜ਼ਰ ਸਨ।