ਲਾਹੌਰ, 28 ਜੁਲਾਈ 2020 – ਪਾਕਿਸਤਾਨ ਦੇ ਲਾਹੌਰ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਬਾਰੇ ਭਖੇ ਮਸਲੇ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਇਮਰਾਨ ਖਾਨ ਸਿੱਖ ਕੌਮ ਨੂੰ ਬਹੁਤ ਤਰਜੀਹ ਦਿੰਦੇ ਹਨ। ਪਰ ਕੁਝ ਲੋਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਉਨ੍ਹਾਂ ਦੱਸਿਆ ਕਿ ਸ਼ਹੀਦੀ ਸਥਾਨ ‘ਤੇ ਜੋ ਵਾਕਿਆ ਹੋਇਆ ਹੈ, ਉਹ ਇੱਕ ਨਿੱਜੀ ਮਸਲਾ ਹੈ। ਭਾਈ ਤਾਰੂ ਸਿੰਘ ਸ਼ਹੀਦੀ ਅਸਥਾਨ ਦੇ ਪਿੱਛੇ ਇੱਕ ਪਲਾਟ ਹੈ ਜੋ ਕਿ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਨਾਂਅ ਹੈ ਜਿਸ ‘ਤੇ ਕਬਜ਼ਾ ਕਰਨ ਬਾਰੇ ਕੁਝ ਲੋਕਾਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਜੇਕਰ ਇਸ ਮੁੱਦੇ ‘ਤੇ ਉਨ੍ਹਾਂ ਵੱਲੋਂ ਕਦਮ ਚੁੱਕਿਆ ਗਿਆ ਤਾਂ ਇਹ ਸਿੱਖ ਮੁਸਲਿਮ ਭਾਈਚਾਰੇ ਦੇ ਰਿਸ਼ਤਿਆਂ ਨੂੰ ਠੇਸ ਪਹੁੰਚਾਏਗਾ।