ਨਵੀਂ ਦਿੱਲੀ, 23 ਜੁਲਾਈ 2020 – ਕੋਰੋਨਾ ਵਾਇਰਸ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਹੁਣ ਵਰਲਡ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿੱਚ ਹੋ ਸਕਦਾ ਹੈ। ਵਰਲਡ ਕੱਪ ਰੱਦ ਹੋਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਰਾਹ ਸਾਫ ਹੋ ਗਿਆ ਹੈ ਅਤੇ ਸਤੰਬਰ ਦੇ ਮਹੀਨੇ ਆਈਪੀਐਲ 13 ਹੋ ਸਕਦਾ ਹੈ।
ਇਸ ਸਬੰਧ ‘ਚ ਆਈ ਪੀ ਐਲ ਗਵਰਨਿੰਗ ਕੌਂਸਲ ਦੀ ਮੀਟਿੰਗ 24 ਜੁਲਾਈ ਨੂੰ ਹੋ ਸਕਦੀ ਹੈ। ਮੀਡੀਆ ਅਨੁਸਾਰ ਮਿਲ ਰਹੀਆਂ ਖਬਰਾਂ ਦੇ ਅਨੁਸਾਰ ਟੂਰਨਾਮੈਂਟ ਨੂੰ ਲੈ ਕੇ ਬੋਰਡ ਜਲਦ ਹੀ ਪਲਾਨਿੰਗ ਕਰਨਾ ਚਾਹੁੰਦਾ ਹੈ। ਹਲਾਂਕਿ ਸਟਰਾ ਬਰਾਡਕਾਸਟਰ ਦੀਵਾਲੀ ਦੇ ਹਫਤੇ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਅਜਿਹੇ ‘ਚ ਬੋਰਡ ਨੇ ਦੂਜਾ ਵਿਕਲਪ ਦਿੱਤਾ ਹੈ ਜਿਸ ਕਾਰਨ ਟੂਰਨਾਮੈਂਟ 26 ਸਤੰਬਰ ਦੀ ਥਾਂ 19 ਸਤੰਬਰ ਤੋਂ ਖੇਡਿਆ ਜਾ ਸਕਦਾ ਹੈ।
ਆਈਪੀਐਲ ‘ਚ ਸ਼ਾਮ ਦੇ ਮੈਚਾਂ ਦੀ ਗਿਣਤੀ ਨੂੰ ਘਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰਾਤ ਦੇ 8 ਦੀ ਬਜਾਏ ਸ਼ਾਮ 7.30 ਵਜੇ ਤੋਂ ਮੈਚ ਸ਼ੁਰੂ ਹੋ ਸਕਦੇ ਹਨ। ਬੋਰਡ ਦੇ ਇਕ ਸੂਤਰ ਤੋਂ ਪਤਾ ਲੱਗਿਆ ਹੈ ਕਿ ਬੋਰਡ ਸ਼ਾਮ ਦੇ 4 ਵਜੇ ਤੋਂ ਮੈਚ ਕਰਾਉਣ ਤੋਂ ਪਰਹੇਜ਼ ਕਰਨਾ ਚਾਹੁੰਦਾ ਹੈ।