ਨਵੀਂ ਦਿੱਲੀ, 23 ਜੁਲਾਈ 2020 – ਭਾਰਤ ‘ਚ ਕੋਰੋਨਾ ਵਾਇਰਸ ਦੇ ਕੇਸ ਦਿਨੋ-ਦਿਨ ਹੀ ਵਧਦੇ ਜਾ ਰਹੇ ਹਨ ਅਜਿਹੇ ‘ਚ ਹੀ ਬੀਤੇ ਦਿਨ ਵੀਰਵਾਰ ਨੂੰ ਭਾਰਤ ‘ਚ ਇਕੋ ਦਿਨ ‘ਚ 45 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਦੇਸ਼ ‘ਚ ਹੁਣ ਕੁੱਲ ਪੀੜਤਾਂ ਦਾ ਅੰਕੜਾ ਸਵਾ 12 ਲੱਖ ਤੋਂ ਪਾਰ ਪਹੁੰਚ ਚੁੱਕਾ ਹੈ ਤੇ ਹੁਣ ਤੱਕ 29,890 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਕੁੱਲ ਪੀੜਤਾਂ ਦੀ ਕੁੱਲ ਗਿਣਤੀ 1,239,684 ਹੋ ਗਈ ਹੈ। ਇਨ੍ਹਾਂ ‘ਚ 425,528 ਐਕਟਿਵ ਕੇਸ ਹਨ ਅਤੇ 784,266 ਮਰੀਜ਼ ਠੀਕ ਹੋ ਚੁੱਕੇ ਹਨ।