ਅੰਮ੍ਰਿਤਸਰ, 22 ਜੁਲਾਈ 2020 – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਰਿਕਾਰਡ ਵਿਚੋਂ ਗ਼ਾਇਬ ਹੋਣ ਦੇ ਮਾਮਲੇ ਵਿਚ ਸੇਵਾ ਮੁਕਤ ਜੱਜ ਨਵੀਤਾ ਸਿੰਘ ਦੀ ਪੀ.ਏ, ਐਡਵੋਕੇਟ ਈਸ਼ਰ ਸਿੰਘ ਤੇਲੰਗਾਨਾ ਹਾਈਕੋਰਟ ਕੋਰਟ ਦੇ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ,ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗੁਰਿੰਦਰ ਸਿੰਘ ਭੋਮਾ ਵਲੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਰੱਖੇ ਰਿਕਾਰਡ ਦੀ ਪੜਤਾਲ ਕੀਤੀ ਗਈ ਅਤੇ ਦਫ਼ਤਰ ਵਿਖੇ ਮੌਜੂਦ ਮੁਲਾਜ਼ਮਾਂ ਕੋਲੋਂ ਪੁੱਛ ਪੜਤਾਲ ਵੀ ਕੀਤੀ ਗਈ। ਇਸ ਮੌਕੇ ਗਠਿਤ ਕਮੇਟੀ ਵਲੋਂ ਜਿੱਥੇ 3 ਕੱਪੜੇ ਦੀਆਂ ਗੱਠਾ ਭਰ ਕੇ ਰਿਕਾਰਡ ਨਾਲ ਲਿਜਾਇਆ ਗਿਆ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਣਾਏ ਦਫ਼ਤਰ ਵਿਚ ਇਸ ਦੀ ਪੜਤਾਲ ਕੀਤੀ ਜਾਵੇਗੀ।