ਗੁਰਦਾਸਪੁਰ 24 ਸਤੰਬਰ 2025- ਜਿਲਾ ਗੁਰਦਾਸਪੁਰ ਦੇ ਹੱੜ ਪੀੜ੍ਹਤ ਖੇਤਰਾਂ ਵਿੱਚ ਦਵਾਈਆਂ ਦੀ ਪੂਰਤੀ ਲਈ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਸਿਹਤ ਵਿਭਾਗ ਗੁਰਦਾਸਪੁਰ ਨੂੰ ਦਵਾਈਆਂ ਦਿੱਤੀਆਂ ਗਈਆਂ। ਅੱਜ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਦਵਾਈਆਂ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵੱਲੋ ਸਮਾਜ ਭਲਾਈ ਲਈ ਵਧੀਆ ਕੰਮ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਕੇ ਡਾਕਟਰ ਅਤੇ ਇੰਜੀਨੀਅਰ ਬਣਾਇਆ ਜਾ ਰਿਹਾ ਹੈ।
ਫਾਊਂਡੇਸ਼ਨ ਦੀ ਉਪ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਕਿਹਾ ਕਿ ਸੰਸਥਾ, ਭਵਿੱਖ ਵਿੱਚ ਵੀ ਵਿਭਾਗ ਨੂੰ ਮਦਦ ਦਿੰਦੀ ਰਹੇਗੀ। ਸੰਸਥਾ ਵੱਲੋ 10 ਤੋਂ ਬਾਦ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਚੁਣਿਆ ਜਾਂਦਾ ਹੈ, ਜੋ ਕਿਸੇ ਕਾਰਨ ਪੜ੍ਹਾਈ ਦਾ ਖਰਚਾ ਨਹੀਂ ਕਰ ਸਕਦੇ। ਇਨ੍ਹਾਂ ਬੱਚਿਆਂ ਨੂੰ ਜਮਾਂ 1ਅਤੇ ਜਮਾਂ 2 ਦੀ ਪੜਾਈ ਦੇ ਨਾਲ ਹੀ ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ। ਸੰਸਥਾ ਵੱਲੋ ਪੜਾਈ ਕਰ ਚੁੱਕੇ ਕਈ ਵਿਦਿਆਰਥੀ ਡਾਕਟਰ ਅਤੇ ਇੰਜੀਨੀਅਰ ਬਣੇ ਹਨ। ਇਸ ਮੌਕੇ ਏ.ਸੀ .ਐਸ ਡਾਕਟਰ ਪ੍ਰਭਜੋਤ ਕੌਰ ਕਲਸੀ ,ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ , ਡਾਕਟਰ ਅੰਕੁਰ ਕੌਸ਼ਲ ਆਦਿ ਹਾਜਰ ਸਨ।
















