ਫੋਰਟ ਵੇਨ (ਅਮਰੀਕਾ) , 24 ਫਰਵਰੀ, 2025: ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਮਰੀਕਾ ਦੇ ਇੰਡੀਆਨਾ ਸਥਿਤ ਸਿੱਖ ਸੈਂਟਰ ਫੋਰਟ ਵੇਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਹਜ਼ੂਰੀ ਰਾਗੀ ਤੇ ਹੈਡ ਗ੍ਰੰਥੀ ਭਾਈ ਗੁਰਦੇਵਾ ਸਿੰਘ ਨਿਰਵਾਣ ਵਲੋਂ ਤੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਤੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ।
ਇਸ ਮੌਕੇ ਕਰਨੈਲ ਸਿੰਘ, ਜੋਗਾ ਸਿੰਘ, ਰੇਸ਼ਮ ਸਿੰਘ, ਓਕਾਰ ਸਿੰਘ, ਬਲਵੀਰ ਸਿੰਘ ਭੌਂਰਾ, ਅਮਰੀਕ ਸਿੰਘ ਭੌਂਰਾ, ਬਲਬੀਰ ਸਿੰਘ ਸੈਣੀ, ਗੁਰਜੀਤ ਸਿੰਘ, ਦਲਵੀਰ ਸਿੰਘ,ਬਲਜੀਤ ਸਿੰਘ ਸੈਣੀ,ਹਰਜਿੰਦਰ ਸਿੰਘ, ਰਵਿੰਦਰ ਸਿੰਘ ਮਹਿਦਵਾਣ, ਪ੍ਰਦੀਪ ਸਿੰਘ, ਐਮ ਪੀ ਸਿੰਘ, ਜਸਕਰਨ ਸਿੰਘ, ਰਾਮ ਲੁਧਿਆਣਾਸਰਦੂਲ ਸਿੰਘ, ਅਸ਼ੋਕ ਕੁਮਾਰ, ਮਨਮੋਹਨ ਸਿੰਘ,ਰਮਨ ਭਾਟੀਆ ਚੰਨਿਆਣੀ ,ਹਨੀਸ਼ ਕੁਮਾਰ, ਹਰਜਿੰਦਰ ਸਿੰਘ, ਅਮੋਲਕ ਸਿੰਘ, ਰਵਿੰਦਰ ਸਿੰਘ, ਤੇ ਹੋਰ ਸੰਗਤਾਂ ਹਾਜ਼ਰ ਸਨ।
















