ਗੁਰਦਾਸਪੁਰ , 7 ਜਨਵਰੀ 2025-ਭਾਰਤ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਸਹੂਲਤ ਦੇਣ ਸਹੂਲਤ ਦੇਣ ਲਈ ਈ ਗਰਾਮੀਣ ਸਟੋਰ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਪੰਜਾਬ ਵਿੱਚ ਪਹਿਲਾ ਈ ਗ੍ਰਾਮੀਣ ਸਟੋਰ ਧਾਰੀਵਾਲ ਦੇ ਜੀਟੀ ਰੋਡ ਸਥਿਤ ਐਸਬੀਆਈ ਬੈਂਕ ਦੀ ਬੇਸਮੈਂਟ ਵਿੱਚ ਖੁੱਲ ਗਿਆ ਹੈ। ਜਿਸ ਦਾ ਉਦਘਾਟਨ ਆਈਏਐਸ ਅਫਸਰ ਜਸਪਿੰਦਰ ਸਿੰਘ ਨੇ ਕੀਤਾ । ਸਟੋਰ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਸ਼ਰਮਾ ਹਨ। ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਵੱਖ ਵਖ ਥਾਵਾਂ ਤੇ ਅਜਿਹੇ ਈ ਸਟੋਰ ਖੋਲੇ ਜਾ ਰਹੇ ਹਨ। ਇਸ ਥਾਂ ਤੇ ਇੱਕੋ ਹੀ ਜਗ੍ਹਾ ਤੇ ਜਿਲੇ ਦੇ ਲੋਕਾਂ ਨੂੰ ਵੱਖ ਵੱਖ ਨਾਮੀ ਤੇ ਵੱਡੀਆਂ ਕੰਪਨੀਆਂ ਦੇ ਪ੍ਰੋਡਕਟ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲ ਸਕਦੇ ਹਨ ਕਿਉਂਕਿ ਇਹਨਾਂ ਈ ਸਟੋਰਾ ਤੇ ਵੱਖ-ਵੱਖ ਕੰਪਨੀਆਂ ਦਾ ਸਮਾਨ ਸਿੱਧਾ ਗ੍ਰਾਹਕ ਤੱਕ ਪਹੁੰਚੇਗਾ ਅਤੇ ਇਸ ਵਿੱਚ ਡਿਸਟਰੀਬਿਊਟਰ ਜਿਹਾ ਕੋਈ ਵਿਚੋਲਾ ਨਹੀਂ ਹੋਵੇਗਾ ਜਿਸ ਕਾਰਨ ਇਹ ਸਮਾਨ ਕਾਫੀ ਸਸਤਾ ਹੋਵੇਗਾ। ਇਹਨਾਂ ਦੀ ਖਰੀਦਦਾਰੀ ਲੋਕ ਆਨਲਾਈਨ ਕਰ ਬੈਠੇ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹਨਾਂ ਈ ਸਟੋਰਾਂ ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਉਪਲਬਧ ਹੋਣਗੀਆਂ।