ਪਛਮੀ ਬੰਗਾਲ – ਪੱਛਮੀ ਬੰਗਾਲ ਵਿੱਚ ਆਪਣੇ ਸਾਥੀ ਦੇ ਕਤਲ ਦੇ ਵਿਰੋਧ ਵਿੱਚ ਭਾਜਪਾ ਵਰਕਰ ਸੜਕਾਂ ਤੇ ਉਤਰ ਆਏ ਹਨ| ਕੋਲਕਾਤਾ ਵਿੱਚ ਥਾਂ-ਥਾਂ ਮਮਤਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਰਾਜ ਸਕੱਤਰੇਤ ਵਲੋਂ ਭਾਜਪਾ ਦੇ ਮਾਰਚ ਦੌਰਾਨ ਪਾਰਟੀ ਵਰਕਰਾਂ ਅਤੇ ਪੱਛਮੀ ਬੰਗਾਲ ਪੁਲੀਸ ਦਰਮਿਆਨ ਝੜਪ ਹੋਣ ਦੀ ਘਟਨਾ ਸਾਹਮਣੇ ਆਈ ਹੈ| ਪੁਲੀਸ ਨੇ ਪ੍ਰਦਰਸ਼ਨਕਾਰੀ ਵਰਕਰਾਂ ਤੇ ਜੰਮ ਕੇ ਲਾਠੀਆਂ ਚਲਾਈਆਂ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ| ਇਸ ਦੇ ਵਿਰੋਧ ਵਿੱਚ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਵਿਚ ਸੜਕ ਧਰਨੇ ਤੇ ਬੈਠ ਗਏ ਹਨ|ਪੁਲੀਸ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ‘ਨਭਾਨਾ ਵੱਲ ਮਾਰਚ’ ਦੌਰਾਨ ਹਾਵੜਾ ਦੇ ਸੰਤਰਾਗਾਛੀ ਵਿੱਚ ਵਰਕਰਾਂ ਨੂੰ ਰੋਕਣ ਲਈ ਪੁਲੀਸ ਨੇ ਪਾਣੀਆਂ ਦੀ ਵਾਛੜਾਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ ਗਈ| ਭਾਜਪਾ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਹੈਡ ਕੁਆਰਟਰ ਦੇ ਬਾਹਰ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ| ਉੱਥੇ ਹੀ ਵਿਦਿਆਸਾਗਰ ਸੇਤੂ ਅਤੇ ਹਾਵੜਾ ਬਰਿੱਜ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ| ਕਿਸੇ ਵੀ ਵਾਹਨ ਨੂੰ ਉੱਥੋਂ ਲੰਘਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ|ਦਰਅਸਲ ਸੂਬੇ ਵਿੱਚ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਲੈ ਕੇ ਕੋਲਕਾਤਾ ਵਿੱਚ ‘ਨਬੰਨਾ ਚੱਲੋ’ ਅੰਦੋਲਨ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ| ਇਸ ਪ੍ਰਦਰਸ਼ਨ ਵਿੱਚ ਕੈਲਾਸ਼ ਵਿਜੇਵਰਗੀਏ, ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼, ਰਾਸ਼ਟਰੀ ਉਪ ਪ੍ਰਧਾਨ ਮੁਕੁਲ ਰਾਏ ਆਦਿ ਸ਼ਾਮਲ ਹਨ| ਕੈਲਾਸ਼ ਵਿਜੇਵਰਗੀਏ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਮਮਤਾ ਸਰਕਾਰ ਡਰਦੀ ਹੈ, ਇਸ ਲਈ ਵਿਰੋਧ ਦੇ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਨੂੰ ਵੀ ਨਕਾਰ ਰਹੀ ਹੈ| ਜਿਕਰਯੋਗ ਹੈ ਕਿ ਉੱਤਰੀ 24 ਪਰਗਨਾ ਵਿੱਚ ਨਗਰ ਬਾਡੀ ਦੇ ਕੌਂਸਲਰ ਸ਼ੁਕਲਾ ਦੀ ਐਤਵਾਰ ਸ਼ਾਮ ਇੱਥੋਂ ਕਰੀਬ 20 ਕਿਲੋਮੀਟਰ ਦੂਰ ਟੀਟਾਗੜ੍ਹ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ| ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਵਿਅਕਤੀ ਗ੍ਰਿਫ਼ਤਾਰ ਕਰ ਲਏ ਗਏ ਹਨ|