ਚੰਡੀਗੜ੍ਹ, 19 ਨਵੰਬਰ 2024- ਪਿਛਲੇ ਦਿਨੀਂ ਸਾਬਕਾ ਸੀਐੱਮ ਚਰਨਜੀਤ ਚੰਨੀ ਦੇ ਵੱਲੋਂ ਗਿੱਦੜਬਾਹਾ ਵਿਖੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਹੋਇਆ ਆਪ ਅਤੇ ਭਾਜਪਾ ਤੇ ਨਿਸ਼ਾਨਾ ਵਿੰਨਦੇ ਹੋਏ, ਇੱਕ ਵਿਵਾਦਿਤ ਟਿੱਪਣੀ ਔਰਤਾਂ ਬਾਰੇ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰਕੇ, ਜਵਾਬ ਮੰਗਿਆ ਸੀ। ਪਰ ਨੋਟਿਸ ਜਾਰੀ ਹੋਣ ਤੋਂ ਬਾਅਦ ਸਾਬਕਾ CM ਚਰਨਜੀਤ ਚੰਨੀ ਨੇ ਮਾਫ਼ੀ ਮੰਗ ਲਈ ਹੈ। ਚੰਨੀ ਨੇ ਮੀਡੀਆ ਸਾਹਮਣੇ ਕਿਹਾ ਕਿ, ਮੈਂ ਸਿਰਫ਼ ਸੁਣਿਆ ਸੁਣਾਇਆ ਚੁਟਕਲਾ ਬੋਲਿਆ ਸੀ, ਪਰ ਮੈਨੂੰ ਪਤਾ ਨਹੀਂ ਸੀ ਕਿ, ਇਸ ਨਾਲ ਐਨਾ ਵੱਡਾ ਵਿਵਾਦ ਖੜਾ ਹੋ ਜਾਵੇਗਾ। ਚੰਨੀ ਨੇ ਕਿਹਾ ਕਿ, ਮੈਂ ਔਰਤਾਂ ਦਾ ਸਤਿਕਾਰ ਕਰਦਾ ਹਾਂ, ਮੇਰੇ ਸ਼ਬਦਾਂ ਨਾਲ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ, ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।