ਲੁਧਿਆਣਾ 16 ਸਤੰਬਰ, 2024- ਪੀ.ਏ.ਯੂ. ਦੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਤੋਂ ਫੁੱਲਾਂ ਦੀ ਕਾਸ਼ਤ ਵਿਚ ਸਿਖਲਾਈ ਹਾਸਲ ਕਰਨ ਵਾਲੇ ਖੇਤੀ ਉੱਦਮੀ ਸ. ਗੁਰਵਿੰਦਰ ਸਿੰਘ ਸੋਹੀ, ਮੋਢੀ ਆਰ ਟੀ ਐੱਸ ਫਲਾਵਰ ਨੂੰ ਫੁੱਲ ਉਤਪਾਦਨ ਲਈ ਮਾਣਮੱਤੇ ਸਵਰਾਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ|
ਇਹ ਐਵਾਰਡ ਸਮਾਰੋਹ ਬੀਤੇ ਦਿਨੀਂ ਐੱਨ ਏ ਐੱਸ ਸੀ ਨਵੀਂ ਦਿੱਲੀ ਵਿਚ ਖੇਤੀ ਤਕਨਾਲੋਜੀ ਮਿਲਣੀ ਦੌਰਾਨ ਦਿੱਤੇ ਗਏ ਸੋਹੀ ਨੂੰ ਫੁੱਲਾਂ ਦੀ ਖੇਤੀ ਲਈ ਪਾਏ ਅਗਾਂਹਵਧੂ ਅਤੇ ਖੋਜੀ ਰੁਚੀਆਂ ਲਾਗੂ ਕਰਕੇ ਫੁੱਲਾਂ ਦੀ ਕਾਸ਼ਤ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ| ਇਸ ਮੌਕੇ ਖੇਤੀ ਅਤੇ ਖੇਤੀ ਕਾਰੋਬਾਰ ਦੀਆਂ ਉੱਘੀਆ ਹਸਤੀਆਂ ਮੌਜੂਦ ਸਨ| ਇਸ ਦੌਰਾਨ ਸੁੰਦਰਤਾ ਅਤੇ ਸਥਿਰਤਾ ਦੇ ਖੇਤਰ ਵਿਚ ਸ਼੍ਰੀ ਸੋਹੀ ਵੱਲੋਂ ਫੁੱਲਾਂ ਦੀ ਕਾਸ਼ਤ ਲਈ ਪਾਏ ਯੋਗਦਾਨ ਨੂੰ ਪਛਾਣਿਆ ਗਿਆ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸ. ਗੁਰਵਿੰਦਰ ਸਿੰਘ ਸੋਹੀ ਨੂੰ ਮਿਸਾਲੀ ਯੋਗਦਾਨ ਪਾਉਣ ਵਾਲਾ ਫੁੱਲ ਉਤਪਾਦਕ ਕਿਹਾ| ਉਹਨਾਂ ਕਿਹਾ ਕਿ ਖੇਤੀ ਵਿਭਿੰਨਤਾ ਲਈ ਵਿਸ਼ੇਸ਼ ਤੌਰ ਤੇ ਫੁੱਲਾਂ ਦੀ ਖੇਤੀ ਦੇ ਖੇਤਰ ਵਿਚ ਸ. ਸੋਹੀ ਵੱਲੋਂ ਕੀਤਾ ਗਿਆ ਕਾਰਜ ਹੋਰ ਕਿਸਾਨਾਂ ਲਈ ਅਗਵਾਈ ਦਾ ਕਾਰਨ ਬਣੇਗਾ|