ਐਸ ਏ ਐਸ ਨਗਰ, 19 ਅਗਸਤ ਗਊ ਗ੍ਰਾਸ ਸੇਵਾ ਕਮੇਟੀ ਮੁਹਾਲੀ ਵੱਲੋਂ ਸ਼੍ਰੀ ਸਨਾਤਨ ਧਰਮ ਮੰਦਿਰ, ਫੇਜ਼ – 4, ਮੁਹਾਲੀ ਵਿੱਚ ਗਊ ਗੋਸ਼ਠੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਗਊਮਾਤਾ ਦੀ ਸੇਵਾ ਵਿੱਚ ਕੀਤੇ ਜਾ ਰਹੇ ਕਾਰਜ ਅਤੇ ਅਗਲੀ ਯੋਜਨਾ ਤੋਂ ਸਮਾਜ ਨੂੰ ਜਾਣੂ ਕਰਵਾਉਣਾ ਸੀ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਸਿੱਧੂ (ਜੀਤੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਅਨੁਰਾਧਾ ਆਨੰਦ , ਦਵਿੰਦਰ ਕੌਰ ਵਾਲੀਆ, ਰੁਪਿੰਦਰ ਕੌਰ, ਸਾਬਕਾ ਕੌਂਸਲਰ ਅਸ਼ੋਕ ਝਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸਨਾਤਨ ਮੰਦਿਰ ਕਮੇਟੀ ਫੇਜ਼ 4, ਮੰਦਿਰ ਕਮੇਟੀ ਫੇਜ਼ 2, ਮੰਦਿਰ ਕਮੇਟੀ ਫੇਜ਼ 7, ਮੰਦਿਰ ਕਮੇਟੀ ਫੇਜ਼ 6, ਸ਼੍ਰੀ ਹਰਿ ਸੰਕੀਰਤਨ ਮੰਡਲ ਫੇਜ਼ 1, ਮਹਿਲਾ ਸੰਕੀਰਤਨ ਮੰਡਲ ਫੇਜ਼ 4, ਮਾਂ ਅੰਨਪੂਰਣਾ ਸੇਵਾ ਕਮੇਟੀ, ਹਰਿਆਵਲ ਪੰਜਾਬ ਮੁਹਾਲੀ, ਪੁਜਾਰੀ ਪਰਿਸ਼ਦ, ਬਹਮਣ ਸਭਾ, ਅੱਗਰਵਾਲ ਸਮਾਜ, ਬਾਲ ਗੋਪਾਲ ਗਊਸ਼ਾਲਾ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ।
ਪ੍ਰੋਗਰਾਮ ਦਾ ਆਰੰਭ ਗਊ ਮਾਤਾ ਦੇ ਭਜਨ ਨਾਲ ਬ੍ਰਜਮੋਹਨ ਜੋਸ਼ੀ ਨੇ ਸ਼ੁਰੂ ਕਰਵਾਇਆ। ਇਸ ਮੌਕੇ ਗਊ ਗਰਾਸ ਸੇਵਾ ਕਮੇਟੀ ਦੇ ਫਾਉਂਡਰ ਮੈਂਬਰ ਵਿਜੇਤਾ ਨੇ ਹਾਜਰ ਭਗਤਾਂ ਨੂੰ ਸੁਸਾਇਟੀ ਦੇ ਕੰਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬੀਤੇ ਦੋ ਸਾਲਾਂ ਵਿੱਚ ਕਮੇਟੀ ਨੇ ਲੋਕਾਂ ਨੂੰ ਗਊ ਸੇਵਾ ਨਾਲ ਜੋੜਨ ਲਈ ਸਥਾਨਕ ਮੰਦਿਰ ਕਮੇਟੀਆਂ ਦੇ ਸਹਿਯੋਗ ਨਾਲ ਹਰ ਇੱਕ ਸੈਕਟਰ/ਫੇਜ਼ ਜਿੱਥੇ – ਜਿੱਥੇ ਗਊ ਗਰਾਸ ਰੇਹੜੀਆਂ ਚੱਲਦੀ ਇੱਕ ਦਿਨਾਂ ਗਊ ਕਥਾ ਲੜੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਸ਼੍ਰੀ ਚੰਦਰਕਾਂਤ, ਗਊ ਸੇਵਾ ਸੰਯੋਜਕ, ਪੰਜਾਬ ਵੱਲੋਂ ਮੁਹਾਲੀ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਤੇ ਕੁਲ 14 ਗਊ – ਕਥਾਵਾਂ ਦੇ ਮਾਧਿਅਮ ਨਾਲ ਲੱਗਭੱਗ ਤਿੰਨ ਹਜਾਰ ਪਰਿਵਾਰਾਂ ਨੂੰ ਗਊ ਮਾਤਾ ਦੇ ਧਾਰਮਿਕ ਅਤੇ ਵਿਗਿਆਨਿਕ ਮਹੱਤਵ ਬਾਰੇ ਜਾਣਕਾਰੀ ਦੇ ਕੇ ਗਊ ਸੇਵਾ ਨਾਲ ਜੁੜਣ ਲਈ ਜਾਗਰੂਕ ਕੀਤਾ ਗਿਆ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ 2015 ਤੋਂ ਗਊ – ਸੇਵਾ ਦਾ ਕੰਮ ਬਿਨਾਂ ਸਰਕਾਰੀ ਸਹਾਇਤਾ ਤੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅਤੇ ਸੰਸਥਾ ਨੂੰ ਬਿਮਾਰ ਅਤੇ ਜਖਮੀ ਗਊਮਾਤਾ ਦੇ ਇਲਾਜ ਲਈ ਹਸਪਤਾਲ ਵਾਸਤੇ 2 ਏਕੜ ਜਮੀਨ ਦੀ ਲੋੜ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਤੋਂ ਗਊ ਮਾਤਾ ਦੇ ਹਸਪਤਾਲ ਲਈ 2 ਏਕੜ ਜਮੀਨ ਦੀ ਮੰਗ ਕੀਤੀ ਗਈ।
ਇਸ ਮੌਕੇ ਸ਼੍ਰੀ ਕਾਂਤੀ ਮੋਹਨ ਨੇ ਗਊਮਾਤਾ ਦਾ ਸਮਾਜ ਦੇ ਜੀਵਨ ਵਿੱਚ ਮਹੱਤਵ ਬਾਰੇ ਜਾਣਾਕਰੀ ਦਿਤੀ। ਅੰਤ ਵਿੱਚ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।