ਭਗਤਾ ਭਾਈ,19 ਅਗਸਤ 2024: ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਵਿਖੇ ਭੈਣ- ਭਰਾ ਦੇ ਪਵਿੱਤਰ ਬੰਧਨ ਦਾ ਪ੍ਰਤੀਕ ਤਿਉਹਾਰ ਰੱਖੜੀ ਵੀ ਬੜੇ ਚਾਵਾਂ ਨਾਲ ਮਨਾਇਆ ਗਿਆ।
ਇਸ ਦੌਰਾਨ ਸਕੂਲ ਦੀਆਂ ਲੜਕੀਆਂ ਦੇ ਸੁੰਦਰ ਰੱਖੜੀ ਬਣਾਉਣ, ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਲੜਕਿਆਂ ਵਿਚਕਾਰ ਵੀ ਗਿਫ਼ਟ ਬਾਕਸ ਤਿਆਰ ਕਰਨਾ, ਕਾਰਡ ਬਣਾਉਣ, ਭੈਣ ਲਈ ਬੈਂਗਲ ਸਟੈਂਡ ਬਣਾਉਣ, ਫੋਟੋ ਫਰੇਮ ਆਦਿ ਦੇ ਦਿਲਚਸਪ ਮੁਕਾਬਲੇ ਹੋਏ।ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਇਨਾਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
















