ਸ੍ਰੀ ਅਨੰਦਪੁਰ ਸਾਹਿਬ:- 9 ਜੁਲਾਈ 2024 – ਗੁਰੂ ਕੀ ਮੇਹਰ ਹੋਏ ਤਾਂ ਦੇਸ਼ ਵਿਦੇਸ਼ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਕਾਰ ਮਿਲਦੀ ਹੈ। ਖਾਲਸਾ ਪੰਥ ਦੀ ਇਹ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਵੱਡੀ ਤਰੱਕੀਆਂ ਤੇ ਪ੍ਰਾਪਤੀਆਂ ਕਰ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਹੈ। ਇਹ ਵਿਚਾਰ ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਤਰਨਾ ਦਲ, ਬਾਬਾ ਬਿਧੀ ਚੰਦ ਜੀ ਸੰਪਰਦਾ ਸੁਰ ਸਿੰਘ ਵਾਲਿਆਂ ਨੇ ਬੁੱਢਾ ਦਲ ਦੀ ਛਾਉਣੀ ਗੁ: ਅਕਾਲੀ ਬਾਬਾ ਫੂਲਾ ਸਿੰਘ ਪਲੇਨਫੀਲਡ ਏਰੀਆ ਇੰਡਿਆਨਾ ਅਮਰੀਕਾ ਵਿਖੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਪੰਜਾਬ ਤੇ ਹੋਰ ਸੂਬਿਆਂ ਵਿੱਚ ਜਥੇ: ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਅਨੇਕਾਂ ਗੁਰੂਘਰਾਂ ਛਾਉਣੀਆਂ ਦੀ ਕਾਇਆ ਕਲਪ ਹੋਈ ਹੈ। ਨਵੇਂ ਗੁਰੂਘਰ ਉਸਾਰੇ ਗਏ ਹਨ, ਵਿਦੇਸ਼ਾਂ ਵਿਚ ਵੀ ਉਨ੍ਹਾਂ ਵੱਲੋਂ ਛਾਉਣੀਆਂ ਸਥਾਪਤ ਹੋ ਰਹੀਆਂ ਹਨ। ਬੁੱਢਾ ਦਲ ਨਿਹੰਗ ਸਿੰਘਾਂ ਦੀ ਮੁਖ ਸਿਰਮੌਰ ਸੰਸਥਾ ਹੈ। ਗੁਰੂ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਅੰਗ ਸੰਗ ਹੋ ਕੇ ਕਾਰਜ ਕਰਵਾਉਣ।