ਫ਼ਰੀਦਕੋਟ, 7 ਜੁਲਾਈ- ਤਾਲਾਬੰਦੀ ਦੌਰਾਨ ਜ਼ਿਲੇ ਦੇ ਨਸ਼ਾ ਛੁੜਾਊ ਕੇਂਦਰਾਂ ਅਤੇ ਓ. ਓ .ਏ.ਟੀ ਕਲੀਨਿਕਾਂ ਵਿਚੱ ਮਰੀਜ਼ਾ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ, ਪਿਛਲੇ ਤਿੰਨ ਮਹੀਨਿਆਂ ਵਿਚ 2838 ਨਵੇਂ ਮਰੀਜ਼ਾਂ ਨੇ ਸੱਤ ਓ.ਓ.ਏ.ਟੀਜ਼ ਕਲੀਨਿਕਾਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਨਾਂ ਕੇਂਦਰਾਂ ਵਿਚ ਮਰੀਜਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਸਪਲਾਈ ਲਾਈਨ ਤੋੜਨ ਲਈ ਕੀਤੀ ਗਈ ਸਖਤ ਕਾਰਵਾਈ ਅਤੇ ਓਟ ਕਲੀਨਕਾਂ ਵਿਚ ਵਧੀਆ ਇਲਾਜ ਦਾ ਨਤੀਜਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 23 ਮਾਰਜ ਤੋਂ 22 ਜੂਨ 2020 ਤੱਕ ਜ਼ਿਲ੍ਹੇ ਵਿਚ ਸੱਤ ਓ.ਏ.ਏ.ਟੀ ਕਲੀਨਿਕਾਂ ਵਿੱਚ 2838 ਨਵੇਂ ਮਰੀਜ਼ਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ। ਲਾਕਡਾਉਨ/ਕਰਫਿਊ ਦੌਰਾਨ ਲਗਭਗ 121398 ਮਰੀਜ਼ਾਂ ਨੇ ਇਨਾਂ ਕਲੀਨਿਕਾਂ ਵਿੱਚ ਮੁੜ ਵਿਜਟ ਕਰਕੇ ਆਪਣਾ ਇਲਾਜ ਜਾਰੀ ਰੱਖਿਆ ਹੈ।
ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਤਿੰਨ ਬਲਾਕਾਂ ਵਿਖੇ ਸੱਤ ਓ.ਓ.ਏ.ਟੀ. ਕਲੀਨਿਕ ਚੱਲ ਰਹੇ ਹਨ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ 2838 ਨਵੇਂ ਮਰੀਜਾਂ ਨੇ ਓ ਓ ਏਟੀ ਕਲੀਨਿਕ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ। ਜਿਸ ਵਿਚ ਓ.ਓ.ਏ.ਟੀ. ਕਲੀਨਿਕ ਮਾਡਰਨ ਜੇਲ ਵਿਚ 56 ਨਵੇਂ ਮਰੀਜ਼, ਫ਼ਰੀਦਕੋਟ ਵਿਖੇ 1283, ਐਸ ਡੀ ਐਚ ਕੋਟਕਪੂਰਾ ਵਿਖੇ 549, ਬਾਜਾਖਾਨਾ ਵਿਖੇ 236 ਜੈਤੋ ਵਿਖੇ 554 ਸਾਦਿਕ 158 ਅਤੇ ਓ ਓ ਏ ਟੀ ਸੈਂਟਰ ਅਤੇ ਮੁੜ ਵਸੇਬਾ ਕੇਂਦਰ ਵਿਖੇ 2 ਨਵੇਂ ਮਰੀਜ਼ ਰਜਿਸਟਰਡ ਹੋਏ ਹਨ।
ਡਾ. ਰਣਜੀਤ ਕੌਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਕੇਂਦਰ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਤਾ ਕਰ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਸੇਵਾਵਾਂ ਲਈ ਸਿਹਤ ਵਿਭਾਗ ਵੱਲੋਂ ਟੋਲ-ਫਰੀ ਹੈਲਪਲਾਈਨ ਨੰਬਰ 104 ਤੇ ਕਿਸੇ ਸਮੇ ਵੀ ਸਹਾਇਤੀ ਪ੍ਰਾਪਤ ਕੀਤੀ ਜਾ ਸਕਦੀ ਹੈ।