ਰੂਪਨਗਰ, 7 ਜੁਲਾਈ 2020 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਪ੍ਰੋਗਰਾਮ ਮੁਤਾਬਿਕ ਰੂਪਨਗਰ ਸ਼ਹਿਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਜੱਥੇਬੰਦੀ ਵੱਲੋਂ ਅੱਜ ਪੈਟਰੋਲ ਅਤੇ ਡੀਜਲ ਦੀਆਂ ਵਧੀਆ ਕੀਮਤਾਂ ਘੱਟ ਕਰਨ ਅਤੇ ਵੱਡੀ ਗਿਣਤੀ ਵਿਚ ਲੋੜ ਵੰਦ ਲੋਕਾਂ ਦੇ ਨੀਲੇ ਕਾਰਡ ਕੱਟਣ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਸ਼ਣ ਕੀਤਾ ਗਿਆ। ਜਿਸ ਦੀ ਅਗਵਾਈ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁੱਖੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਜਾਰਾਂ ਟਨ ਰਾਸ਼ਨ ਪੰਜਾਬ ਸਰਕਾਰ ਨੂੰ ਮੁੱਫਤ ਵੰਡਣ ਲਈ ਦਿੱਤਾ। ਪਰ ਪੰਜਾਬ ਸਰਕਾਰ ਨੇ ਇਹ ਰਾਸ਼ਨ ਗਰੀਬਾਂ ਤੱਕ ਤਾਂ ਕੀ ਪਹੁੰਚਾਉਣਾ ਸੀ ਉਲਟਾਂ ਜਿਹੜੇ ਲੋੜ ਵੰਦ ਲੋਕ ਸਨ ਉਨ੍ਹਾਂ ਦੇ ਨੀਲੇ ਕਾਰਡ ਕੱਟ ਦਿੱਤੇ।ਜਿਸ ਕਾਰਨ ਅੱਜ ਉਹ ਗਰੀਬ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦੇ ਚੱਲਦਿਆ ਲੋਕ ਆਰਥਿਕ ਤੋਰ ਤੇ ਪਹਿਲਾਂ ਹੀ ਪ੍ਰੇਸ਼ਾਨ ਹਨ। ਪਰ ਡੀਜਲ ਅਤੇ ਪੈਟਰੋਲ ਜੋ ਹਰ ਘਰ ਦੀ ਮੁੱਖ ਜਰੂਰਤ ਹੈ। ਉਸ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਜਿਸ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਜੀ ਨੂੰ ਵੀ ਚਿੱਠੀ ਲਿਖ ਕੇ ਪੈਟਰੋਲ ਅਤੇ ਡੀਜਲ ਤੇ ਐਕਸਾਇਜ ਡਿਉਟੀ ਘੱਟ ਕਰਨ ਦੀ ਮੰਗ ਕੀਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਡੀਜਲ ਤੇ 19% ਅਤੇ ਪੈਟਰੋਲ ਤੇ 27.27% ਵੇਟ ਨੂੰ ਵੀ ਘੱਟ ਕਰਨ ਦੀ ਮੰਗ ਕੀਤੀ ਹੈ। ਰੋਸ ਪ੍ਰਦਰਸ਼ਨ ਦੋਰਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਔਰਤਾਂ ਵੱਲੋਂ ਬੰਦ ਪਏ ਸਕੂਲਾਂ ਵੱਲੋਂ ਭਾਰੀ ਫੀਸਾ ਵਸੂਲਣ ਦੀ ਵਿਰੋਧਤਾ ਕੀਤੀ ਗਈ ਅਤੇ ਨੋ ਸਕੂਲ ਨੋ ਫੀਸ ਦੇ ਨਾਅਰੇ ਲਗਾਏ ਗਏ।
ਇਸ ਮੁੱਦੇ ਤੇ ਡਾਕਟਰ ਚੀਮਾ ਨੇ ਕਿਹਾ ਕਿ ਇਸ ਸਬੰਧੀ ਸਰਕਾਰ ਨੇ ਸਹੀ ਸਮੇਂ ਤੇ ਸਹੀ ਫੈਸਲਾ ਨਹੀ ਲਿਆ ਜਿਸ ਕਾਰਨ ਮਾਪੇ ਵੀ ਅਤੇ ਸਕੂਲ ਪ੍ਰਬੰਧਕ ਵੀ ਕਸੂਤੀ ਸਥਿਤੀ ਵਿਚ ਫਸੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਨਾ ਜਾਗੀ ਤਾਂ ਪਾਰਟੀ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨ ਦੋਰਾਨ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋਏ ਔਰਤਾਂ, ਨੌਜਵਾਨਾਂ ਅਤੇ ਪਾਰਟੀ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜਮ ਕਿ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਹੋਰਨਾ ਤੋਂ ਇਲਾਵਾ ਇਸਤਰੀ ਵਿੰਗ ਦੇ ਸ਼ਹਿਰੀ ਪ੍ਰਧਾਨ ਬਲਵਿੰਦਰ ਕੌਰ ਸ਼ਾਮਪੁਰਾ, ਹਰਭਜਨ ਕੌਰ ਥਿੰਦ, ਕੁਲਵਿੰਦਰ ਕੌਰ ਘਈ, ਆਰ.ਪੀ.ਸਿੰਘ ਸ਼ੈਲੀ, ਸੋਈ ਪ੍ਰਧਾਨ ਕੈਨਾਲ ਵਸ਼ਿਸ਼ਟ, ਮਨਪ੍ਰੀਤ ਸਿੰਘ ਗਿੱਲ, ਯੂਥ ਵਿੰਗ ਮਾਲਵਾ ਜ਼ੋਨ ਦੇ ਸਾਬਕਾ ਮੀਤ ਪ੍ਰਧਾਨ, ਸੁਖਬੀਰ ਸਿੰਘ ਤੰਬੜ, ਹਰਜੀਤ ਸਿੰਘ ਹਵੇਲੀ, ਭਾਵਾਧਸ ਸੂਬਾ ਪ੍ਰਧਾਨ ਰਜਿੰਦਰ ਕੁਮਾਰ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ, ਮਨਜਿੰਦਰ ਸਿੰਘ ਧਨੋਆ, ਕੁਲਵੰਤ ਸਿੰਘ, ਹਰਜੀਤ ਕੌਰ, ਕਰਨੈਲ ਸਿੰਘ ਤੰਬੜ, ਹਰਵਿੰਦਰ ਸਿੰਘ ਹਵੇਲੀ, ਰਣਜੀਤ ਸਿੰਘ ਰਾਣਾ, ਕਰਨਵੀਰ ਸਿੰਘ ਜੋਲੀ, ਚੌਧਰੀ ਵੇਦ ਪ੍ਰਕਾਸ਼, ਰਾਜਵੀਰ ਸਿੰਘ ਗਿੱਲ, ਰਾਣਾ ਪ੍ਰਤਾਪ ਸਿੰਘ, ਨਵਜੋਤ ਸਿੰਘ ਛਤਵਾਲ, ਚਰਨ ਸਿੰਘ ਭਾਟੀਆਂ, ਮਨੋਜ ਗੁਪਤਾ, ਸ਼ਕਤੀ ਤ੍ਰਿਪਾਠੀ, ਹਰਦੇਵ ਕੌਰ, ਪ੍ਰਗਟ ਸਿੰਘ ਸਤਿਆਲ, ਬਲਜਿੰਦਰ ਸਿੰਘ ਮਿੱਠੂ, ਗੁਰਮੁੱਖ ਸਿੰਘ ਮਲਹੋਤਰਾ ਕਲੋਨੀ, ਸੇਵਾ ਸਿੰਘ ਪ੍ਰਧਾਨ, ਮੋਹਨ ਸਿੰਘ ਭੱਠਣ, ਅਜੀਤ ਪਾਲ ਨਾਫਰੇ, ਮੋਨੂ ਕੁਮਾਰ, ਰਾਜੀਵ ਸ਼ਰਮਾ ਐਡਵੋਕੇਟ, ਮੁਲਾਜਮਾ ਆਗੂ ਸੁਰਜੀਤ ਸਿੰਘ ਸੈਣੀ, ਜੋਰਾਵਰ ਸਿੰਘ ਬਿੱਟੂ, ਗੁਰਮੁੱਖ ਸਿੰਘ ਲਾਡਲ, ਬਲਕਾਰ ਸਿੰਘ ਵਿਸ਼ੇਸ਼ ਤੋਰ ਤੇ ਮੌਜੂਦ ਸਨ।