ਨਵੀਂ ਦਿੱਲੀ, 13 ਜੂਨ, 2024: ਨੀਟ 2024 ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ। ਇਸ ਮਾਮਲੇ ਵਿਚ ਤਿੰਨ ਪਟੀਸ਼ਨਾਂ ਸੁਪਰੀਮ ਕੋਰਟ ਵਿਚ ਦਾਖਲ ਕੀਤੀਆਂ ਗਈਆਂ ਹਨ ਜਿਹਨਾਂ ’ਤੇ ਸਰਵਉਚ ਅਦਾਲਤ ਐਨ ਟੀ ਏ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾਸੀ।
ਹੁਣ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਹੈ ਕਿ ਗਲਤ ਸਵਾਲ ਲਈ ਦਿੱਤੇ ਗਏ ਗ੍ਰੇਸ ਮਾਰਕਸ ਰੱਦ ਕੀਤੇ ਜਾਣਗੇ ਤੇ ਵਿਦਿਆਰਥੀਆਂ ਕੋਲ ਮੁੜ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ।
ਐਨ ਟੀ ਏ ਨੇ ਦੱਸਿਆ ਹੈ ਕਿ 23 ਜੂਨ ਨੂੰ ਜਿਹੜੇ 1563 ਵਿਦਿਆਰਥੀਆਂ ਦੇ ਗ੍ਰੇਸ ਮਾਰਕਸ ਰੱਦ ਕੀਤੇ ਜਾ ਰਹੇ ਹਨ, ਉਹਨਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ।