ਨਵੀਂ ਦਿੱਲੀ, 20 ਮਈ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਮਗਰੋਂ ਅੱਜ ਕਿਹਾ ਕਿ ਜਨਤਾ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਸੂਸਿਵ ਅਲਾਇੰਸ ਨਾਲ ਮਿਲ ਕੇ ਖ਼ੁਦ ਇਹ ਚੋਣਾਂ ਲੜ ਰਹੀ ਹੈ ਅਤੇ ਦੇਸ਼ ਭਰ ਵਿੱਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ। ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਵਿਚ ਅੱਜ 49 ਸੀਟਾਂ ਤੇ ਵੋਟਾਂ ਪੈ ਰਹੀਆਂ ਹਨ। ਇਸ ਵਿਚ ਰਾਏਬਰੇਲੀ ਲੋਕ ਸਭਾ ਖੇਤਰ ਵੀ ਸ਼ਾਮਲ ਹੈ, ਜਿੱਥੋਂ ਰਾਹੁਲ ਗਾਂਧੀ ਖ਼ੁਦ ਕਾਂਗਰਸ ਉਮੀਦਵਾਰ ਹਨ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਪੋਸਟ ਕੀਤਾ ਕਿ ਅੱਜ 5ਵੇਂ ਪੜਾਅ ਦੀ ਵੋਟਿੰਗ ਹੈ। ਪਹਿਲੇ 4 ਪੜਾਵਾਂ ਵਿੱਚ ਹੀ ਇਹ ਸਾਫ਼ ਹੋ ਗਿਆ ਹੈ ਕਿ ਜਨਤਾ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਖੜ੍ਹੀ ਹੋ ਗਈ ਹੈ ਅਤੇ ਭਾਜਪਾ ਨੂੰ ਹਰਾ ਰਹੀ ਹੈ। ਨਫ਼ਰਤ ਦੀ ਸਿਆਸਤ ਤੋਂ ਅੱਕ ਚੁੱਕਿਆ ਇਹ ਦੇਸ਼ ਹੁਣ ਆਪਣੇ ਮੁੱਦਿਆਂ ਤੇ ਵੋਟ ਪਾ ਰਿਹਾ ਹੈ। ਨੌਜਵਾਨ ਨੌਕਰੀ ਲਈ, ਕਿਸਾਨ ਐਮ ਐਸ ਪੀ ਅਤੇ ਕਰਜ਼ ਤੋਂ ਮੁਕਤੀ ਲਈ, ਔਰਤਾਂ ਆਰਥਿਕ ਨਿਰਭਰਤਾ ਅਤੇ ਸੁਰੱਖਿਆ ਲਈ ਅਤੇ ਮਜ਼ਦੂਰ ਵਾਜ਼ਬ ਮਿਹਨਤਾਨੇ ਲਈ। ਜਨਤਾ ਇੰਡਿਆ ਨਾਲ ਮਿਲ ਕੇ ਖ਼ੁਦ ਇਹ ਚੋਣਾਂ ਲੜ ਰਹੀ ਹੈ ਅਤੇ ਦੇਸ਼ ਭਰ ਵਿਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ। ਮੈਂ ਅਮੇਠੀ ਅਤੇ ਰਾਏਬਰੇਲੀ ਸਮੇਤ ਪੂਰੇ ਦੇਸ਼ ਨੂੰ ਅਪੀਲ ਕਰ ਰਿਹਾ ਹਾਂ- ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਖ਼ੁਦ ਦੇ ਅਧਿਕਾਰਾਂ ਲਈ, ਭਾਰਤ ਦੀ ਤਰੱਕੀ ਲਈ ਵੱਡੀ ਗਿਣਤੀ ਵਿਚ ਬਾਹਰ ਨਿਕਲੋ ਅਤੇ ਵੋਟ ਪਾਓ।
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਨੇ ਵੀ ਲੋਕਾਂ ਨੂੰ ਲੋਕਤੰਤਰ ਲਈ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਤੰਤਰ, ਸੰਵਿਧਾਨ ਅਤੇ ਵਿਕਾਸ ਦੀ ਸਕਾਰਾਤਮਕ ਸਿਆਸਤ ਨਾਲ ਖੜ੍ਹੇ ਹੋਣ ਦਾ ਸੰਦੇਸ਼ ਦੇਣ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਰਾਏਬਰੇਲੀ ਅਤੇ ਅਮੇਠੀ ਦੇ ਮੇਰੇ ਪਿਆਰੇ ਪਰਿਵਾਰਕ ਮੈਂਬਰ! 100 ਸਾਲਾਂ ਦੀ ਸੇਵਾ ਦਾ ਸੁਨਹਿਰੀ ਇਤਿਹਾਸ ਦੱਸਦਾ ਹੈ ਕਿ ਤੁਸੀਂ ਹਮੇਸ਼ਾ ਲੋਕਤੰਤਰ ਅਤੇ ਸੰਵਿਧਾਨ ਲਈ ਖੜ੍ਹੇ ਰਹੇ ਹੋ। ਤੁਸੀਂ ਹਮੇਸ਼ਾ ਸੇਵਾ, ਸਮਰਪਣ, ਸੰਘਰਸ਼ ਅਤੇ ਸ਼ਹਾਦਤ ਦੀ ਪਵਿੱਤਰ ਭਾਵਨਾ ਦਾ ਪਾਲਣ ਕੀਤਾ ਹੈ।