ਨਵੀਂ ਦਿੱਲੀ, 3 ਜੂਨ 2024 ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਜਾਣ ਤੋਂ ਪਹਿਲਾਂ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਦਿੱਲੀ ਸਰਕਾਰ ਵਿੱਚ ਮੰਤਰੀ ਰਹੇ ਰਾਜਕੁਮਾਰ ਆਨੰਦ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਕੇਜਰੀਵਾਲ ਨੇ 31 ਮਈ ਨੂੰ ਹੀ ਰਾਜਕੁਮਾਰ ਦੇ ਅਸਤੀਫੇ ‘ਤੇ ਦਸਤਖਤ ਕੀਤੇ ਸਨ। ਰਾਜੁਕਮਾਰ ਆਨੰਦ ਨੇ 10 ਅਪ੍ਰੈਲ ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ।
ਕੇਜਰੀਵਾਲ ਜੇਲ੍ਹ ਵਿੱਚ ਸਨ, ਇਸ ਲਈ ਉਨ੍ਹਾਂ ਦਾ ਅਸਤੀਫ਼ਾ ਉਦੋਂ ਸਵੀਕਾਰ ਨਹੀਂ ਕੀਤਾ ਗਿਆ ਸੀ, ਪਰ ਜੇਲ੍ਹ ਜਾਣ ਤੋਂ ਠੀਕ ਪਹਿਲਾਂ ਕੇਜਰੀਵਾਲ ਨੇ ਅਸਤੀਫੇ ‘ਤੇ ਦਸਤਖਤ ਕਰਕੇ ਸਵੀਕਾਰ ਕਰ ਲਿਆ ਸੀ।
















