ਕਾਂਗਰਸ ਨੂੰ ਹਰਾਕੇ ਗਠਜੋੜ ਦੀ ਸਰਕਾਰ ਬਣਾਉਣਾ ਸਾਡਾ ਲਕਸ਼- ਜਸਵੀਰ ਸਿੰਘ ਗੜ੍ਹੀ
ਜਲੰਧਰ – ਬਹੁਜਨ ਸਮਾਜ ਪਾਰਟੀ ਵਲੋਂ ਅੱਜ ਪ੍ਰੈਸ ਕਲੱਬ ਵਿੱਚ ਹੋਏ ਪ੍ਰੋਗਰਾਮ ਵਿੱਚ ਵਿਧਾਨ ਸਭਾ ਟਾਂਡਾ ਉੜਮੁੜ ਤੋਂ ਰਾਜਨੀਤੀ ਦਾ ਵੱਡਾ ਦਿਗਜ ਚਿਹਰਾ ਲਖਵਿੰਦਰ ਸਿੰਘ ਲੱਖੀ ਗਿਲਜੀਆ ਬਸਪਾ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਵੀ ਹਾਜਰ ਸਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੂੰ ਪਾਰਟੀ ਵਿੱਚ ਸ਼ਮਿਲ ਕਰਾਉਂਦਿਆਂ ਸ੍ਰੀ ਬੈਨੀਵਾਲ ਤੇ ਗੜ੍ਹੀ ਨੇ ਸ਼ਾਝੇ ਤੌਰ ਤੇ ਕਿਹਾ ਕਿ ਸ. ਲੱਖੀ ਉਬੀਸੀ ਵਰਗ ਨਾਲ ਸੰਬੰਧਿਤ ਸਿੱਖ ਚਿਹਰਾ ਹਨ ਅਤੇ ਇਲਾਕੇ ਵਿੱਚ ਸਰਪੰਚੀ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਤੇ ਸੂਬਾ ਪੱਧਰੀ ਚੇਅਰਮੈਨੀ ਅਤੇ ਪੱਛੜੀਆਂ ਸ੍ਰੇਣੀਆਂ ਲਈ ਕੰਮ ਕਰਦੇ ਸਮਾਜ ਸੇਵੀ ਦੇ ਨਾਲ ਨਾਲ ਰਾਜਨੀਤਿਕ ਦਿੱਗਜ ਹਨ। ਬਸਪਾ ਦਾ ਉਦੇਸ਼ ਪੰਜਾਬ ਵਿਰੋਧੀ ਕਾਂਗਰਸ ਨੂੰ ਹਰਾਕੇ ਗਠਜੋੜ ਦੀ ਸਰਕਾਰ ਬਣਾਉਣਾ ਹੈ। ਕਾਂਗਰਸ ਨੇ ਸਾਢੇ ਚਾਰ ਪੰਜਾਬੀਆ ਨੂੰ ਫੋਕੇ ਲਾਰਿਆਂ ਤੇ ਖੋਖਲੇ ਵਾਅਦਿਆਂ ਨਾਲ ਲੁੱਟਕੇ ਨਵਾਂ ਸੂਬਾ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਲਗਾਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਨਾਂ ਚੋ ਇੱਕ ਕਾਰਜਕਾਰੀ ਪ੍ਰਧਾਨ ਉੜਮੁੜ ਟਾਂਡਾ ਵਿਧਾਨ ਸਭਾ ਤੋਂ ਹੈ। ਬਸਪਾ ਜਿਥੇ ਪੰਜਾਬ ਵਿੱਚੋਂ ਕਾਂਗਰਸ ਨੂੰ ਹਰਾਏਗੀ ਓਥੇ ਇੱਕ ਇੱਕ ਵਿਧਾਨ ਸਭਾ ਦੀ ਯੋਜਨਾਬੰਦੀ ਕਰਕੇ ਕਾਂਗਰਸ ਦੀਆਂ ਵੱਡੀਆਂ ਤੋਪਾਂ ਤੇ ਕਿਲ੍ਹੇਬੰਦੀ ਵੀ ਢਹਿ ਢੇਰੀ ਕਰੇਗੀ, ਜਿਸ ਵਿੱਚ ਉੜਮੁੜ ਵੀ ਸ਼ਾਮਿਲ ਹੈ।ਬਸਪਾ ਉੜਮੁੜ ਤੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿੱਲਜੀਆਂ ਨੂੰ ਹਰਾਉਣ ਦਾ ਕੰਮ ਕਰੇਗੀ। ਇਸ ਮੌਕੇ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ, ਰਣਜੀਤ ਕੁਮਾਰ, ਦਲਜੀਤ ਰਾਏ, ਮਹਿੰਦਰ ਸਿੰਘ ਸੰਧਰਾ, ਮਨਿੰਦਰ ਸਿੰਘ ਸ਼ੇਰਪੁਰੀ, ਡਾ ਸੁਖਬੀਰ ਸਲਾਰਪੁਰ, ਸੁਖਦੇਵ ਬਿੱਟਾ, ਸਤਪਾਲ ਮੁਲਤਾਨੀ, ਡਾ ਜਸਪਾਲ ਸਿੰਘ, ਪ੍ਰਿ ਜਸਵਿੰਦਰ ਦੁੱਗਲ , ਮਨਜੀਤ ਸਹੋਤਾ, ਸੰਤੋਖ ਸਿੰਘ ਨਾਰਿਆਲ, ਕੁਲਦੀਪ ਬਿੱਟੂ, ਜਸਵੀਰ ਸਿੰਘ ਮਾਹੀ, ਰਤਨ ਚੰਦ, ਪਟੇਲ ਸਿੰਘ ਧੁੱਗਾ, ਗੁਰਦੀਪ ਸਿੰਘ, ਚਮਨ ਲਾਲ ਸਿਕਰੀ, ਸੁਰਜੀਤ ਲਾਲ, ਚਮਨ ਲਾਲ ਜਸਮੇਰ, ਜਥੇਦਾਰ ਤਾਰਾ ਸਿੰਘ ਮੈਂਬਰ SGPC, ਇਕਬਾਲ ਸਿੰਘ ਜੌਹਲ, ਸੁਰਜੀਤ ਸਿੰਘ ਕੈਰੇ, ਜਸਵੰਤ ਸਿੰਘ ਬਿੱਟੂ ਮੈਂਬਰ ਬਲਾਕ ਸੰਮਤੀ, ਲਖਵਿੰਦਰ ਸਿੰਘ ਮੁਲਤਾਨੀ ਕੌਂਸਲਰ, ਸਰਬਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਮਨੀ, ਵਰਿੰਦਰ ਸਿੰਘ ਨੰਗਲੀ, ਕਸ਼ਮੀਰ ਸਿੰਘ ਬਬਲੂ, ਬਲਵਿੰਦਰ ਸਿੰਘ ਬੱਬੂ, ਲਖਵਿੰਦਰ ਸਿੰਘ ਸੇਠੀ, ਸੁਮਨ ਖੋਸਲਾ ਕੌਂਸਲਰ, ਸੋਨੂੰ ਖੰਨਾ ਕੌਂਸਲਰ, ਮਿੰਦਰ ਸਿੰਘ ਡੀਮਾਨਾ, ਬਚਨ ਸਿੰਘ ਡਡੀਆਂ ਆਦਿ ਹਾਜ਼ਿਰ ਸਨ।