ਚੰਡੀਗੜ੍ਹ, 21 ਮਾਰਚ 2024 ਦੁਨੀਆ ਭਰ ਦੇ ਸ਼ਰਧਾਲੂਆਂ ਦੀ ਸੇਵਾ ਕਰਨ ਦਾ ਕਰਮ ਅਤੇ ਸਮਰਪਣ ਦੀ ਭਾਵਨਾ ਨਾਲ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਅਤੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਪਿਛਲੇ ਦੋ ਮਹੀਨਿਆਂ ਤੋਂ ਅਯੁੱਧਿਆ ਰਾਮ ਮੰਦਿਰ ਵਿੱਚ ਨਿਰੰਤਰ ਜਾਰੀ ਲੰਗਰ ਸੇਵਾ ਲਈ ਚੰਡੀਗੜ੍ਹ ਤੋਂ ਇੱਕ ਵਾਰ ਫਿਰ ਲੱਖਾਂ ਦਾ ਰਾਸ਼ਨ ਨਾਲ ਭਰੇ ਟਰੱਕ ਰਵਾਨਾ ਕੀਤੇ। ਵਰਣਨਯੋਗ ਹੈ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ 1885 ਵਿਚ ਬਾਬਰੀ ਢਾਂਚੇ ‘ਤੇ ਕਬਜ਼ਾ ਕਰਕੇ ਹਵਨ ਕੀਤਾ ਸੀ। ਨਿਹੰਗ ਬਾਬਾ ਫਕੀਰ ਸਿੰਘ ਖਾਲਸਾ ਦੀ ਭਗਵਾਨ ਰਾਮ ਪ੍ਰਤੀ ਸ਼ਰਧਾ ਅਤੇ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਬੀਤੀ 14 ਜਨਵਰੀ ਤੋਂ ਅਯੋਧਯਾ ਦੇ ਪ੍ਰਮੋਦਵਨ ਇਲਾਕੇ ਦੇ ਸ਼੍ਰੀ ਚਾਰ ਧਾਮ ਮੰਦਿਰ ਵਿਖੇ ਵਿਸ਼ਵ ਭਰ ਤੋਂ ਸੰਗਤਾਂ ਦੀ ਲੰਗਰ ਸੇਵਾ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ ਟਰੱਕ ਅਯੁੱਧਿਆ ਲਈ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਅਯੁੱਧਿਆ ਰਾਮ ਮੰਦਰ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂਆਂ ਲਈ 24 ਘੰਟੇ ਲੰਗਰ ਸੇਵਾ ਜਾਰੀ ਰੱਖਣ ਲਈ ਚੰਡੀਗੜ੍ਹ ਤੋਂ ਦੁਬਾਰਾ ਇਕ ਵਾਰ ਫਿਰ ਕਰਿਆਨੇ ਦਾ ਸਮਾਨ ਭੇਜਿਆ ਗਿਆ ਹੈ। ਮਨੁੱਖਤਾ ਦੇ ਸੇਵਕ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣਾ ਮੇਰਾ ਫਰਜ਼ ਹੈ ਕਿ ਕੋਈ ਵੀ ਭੁੱਖਾ ਨਾ ਰਹੇ, ਖਾਸ ਕਰਕੇ ਸ਼ਰਧਾ ਅਤੇ ਜਸ਼ਨ ਦੇ ਸਮੇਂ। ਸਾਡੇ ਸਿੱਖ ਗੁਰੂਆਂ ਵਲੋਂ ਸ਼ੁਰੂ ਕੀਤੀ ਗਈ ਲੰਗਰ ਸੇਵਾ ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖੀਏ।