ਫਾਜ਼ਿਲਕਾ 4 ਜੁਲਾਈ ਸਰਹੱਦੀ ਜਿਲ੍ਹਾ ਫਾਜ਼ਿਲਕਾ ਦੇ ਇੰਟੈਲੀਜੈਂਸ ਵਿੰਗ ਦੀ ਕਮਾਂਡ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸ੍ਰ. ਬਲਰਾਜ ਸਿੰਘ ਨੇ ਸੰਭਾਲ ਲਈ ਹੈ ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਜਿਲ੍ਹੇ ਅੰਦਰ ਤਾਇਨਾਤ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਬੈਠਕ ਲਈ ।
ਅਧਿਕਾਰੀਆਂ ਦੀ ਮੀਟਿੰਗ ਵਿੱਚ ਜਿਲ੍ਹੇ ਅੰਦਰ ਅਮਨ ਕਨੂੰਨ ਸਬੰਧੀ
ਤਿੱਖੀ ਨਜ਼ਰ ਰੱਖਣ , ਸਮਾਜ ਵਿਰੋਧੀ ਅਨਸਰਾਂ ਸਬੰਧੀ ਸੁਚੇਤ ਰਹਿਣ ਦੇ ਨਾਲ ਹੀ ਕੋਵਿਡ -19 ਸਬੰਧੀ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫ਼ਤਹਿ ਤਹਿਤ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ।
ਵਰਨਣਯੋਗ ਹੈ ਕਿ ਇਹ ਜ਼ਿਲ੍ਹਾ ਭਾਰਤ – ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਇਲਾਵਾ ਗੁਆਂਢੀ ਰਾਜ ਰਾਜਸਥਾਨ ਦੀ ਹੱਦ ਨਾਲ ਵੀ ਲੱਗਦਾ ਹੈ ।
ਇਸ ਸਤਿਥੀ ਵਿੱਚ ਪੰਜਾਬ ਦੇ ਖੁਫ਼ੀਆ ਵਿਭਾਗ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ।
ਖੁਫ਼ੀਆ ਵਿਭਾਗ ਪੁਲਿਸ , ਸਿਵਲ ਪ੍ਰਸ਼ਾਸਨ , ਰਾਜਸੀ , ਧਾਰਮਿਕ ਅਤੇ ਹੋਰ ਖੇਤਰ ਦੇ ਲੋਕਾਂ ਅਤੇ ਸਰਕਾਰ ਦਰਮਿਆਨ ਅਹਿਮ ਕੜੀ ਦਾ ਕੰਮ ਕਰਦਾ ਹੈ ।
ਇਸ ਮੌਕੇ ਇੰਸਪੈਕਟਰ ਜਸਪ੍ਰੀਤ ਸਿੱਧੂ ,
ਇੰਸਪੈਕਟਰ ਅਮਰਨਾਥ ਕੰਬੋਜ ,
ਸਬ ਇੰਸਪੈਕਟਰ ਜਗਤਾਰ ਸਿੰਘ ,
ਸਬ ਇੰਸਪੈਕਟਰ ਸੁਭਾਸ਼ ਪ੍ਰਤਾਪ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ ।