ਚੰਡੀਗੜ੍ਹ, 16 ਫਰਵਰੀ 2024- ਦਿੱਲੀ ਵੱਲ ਨੂੰ ਕੂਚ ਰਹੇ ਕਿਸਾਨਾਂ ਉਪਰ ਪੰਜਾਬ-ਹਰਿਆਣਾ ਸ਼ੰਭੂ ਬਾਰਡਰ ਤੇ ਸੁਰੱਖਿਆ ਬਲਾਂ ਦੇ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਜਾਣਕਾਰੀ ਮੁਤਾਬਿਕ, ਪਹਿਲਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਪੁਲਿਸ ਤੇ ਕਿਸਾਨ ਭਿੜ ਗਏ ਅਤੇ ਪੁਲਿਸ ਦੇ ਵਲੋਂ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ।