ਨਵੀਂ ਦਿੱਲੀ, 2 ਫਰਵਰੀ 2024- ਲੰਘੇ ਦਿਨ ਈਡੀ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜਿਆ। ਈਡੀ ਵੱਲੋਂ ਕੇਜਰੀਵਾਲ ਨੂੰ ਭੇਜਿਆ ਗਿਆ ਇਹ ਪੰਜਵਾਂ ਸੰਮਨ ਹੈ। ਪਹਿਲਾਂ ਭੇਜੇ ਗਏ ਚਾਰ ਸੰਮਨਾਂ ‘ਤੇ ਵੀ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੇ ਪੰਜਵੇਂ ਸੰਮਨ ‘ਤੇ ਵੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਣਗੇ। ਪਹਿਲਾਂ ਵਾਂਗ ਸੀਐਮ ਕੇਜਰੀਵਾਲ ਨੇ ਵੀ ਇਸ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।