ਵਾਸ਼ਿੰਗਟਨ, 16 ਜਨਵਰੀ – ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਛੱਡ ਦਿੱਤੀ ਹੈ। ਰਾਮਾਸਵਾਮੀ ਨੇ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ। ਵਿਵੇਕ ਰਾਮਾਸਵਾਮੀ ਨੇ ਬੀਤੇ ਦਿਨ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਇਸ ਦੌਰਾਨ ਰਾਮਾਸਵਾਮੀ ਨੇ ਕਿਹਾ ਕਿ ਹੁਣ ਮੇਰੇ ਲਈ ਕੋਈ ਰਸਤਾ ਨਹੀਂ ਬਚਿਆ ਹੈ। ਦਰਅਸਲ ਬੀਤੇ ਦਿਨ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਪਹਿਲੀ ਕਾਕਸ ਦਾ ਆਯੋਜਨ ਕੀਤਾ ਗਿਆ ਸੀ। ਇਹ ਕਾਕਸ ਆਇਓਵਾ ਵਿੱਚ ਹੋਇਆ ਸੀ ਅਤੇ ਡੋਨਾਲਡ ਟਰੰਪ ਨੇ ਇਸ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਵਿਵੇਕ ਰਾਮਾਸਵਾਮੀ ਦੇ ਇਸ ਸਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਹਟਣ ਤੋਂ ਬਾਅਦ ਹੁਣ ਡੋਨਾਲਡ ਟਰੰਪ ਤੋਂ ਇਲਾਵਾ ਸਿਰਫ ਨਿੱਕੀ ਹੈਲੀ ਅਤੇ ਰੌਨ ਡੀਸੈਂਟਿਸ ਹੀ ਦੌੜ ਵਿਚ ਬਚੇ ਹਨ। ਵਿਵੇਕ ਰਾਮਾਸਵਾਮੀ ਇਨ੍ਹਾਂ ਤਿੰਨਾਂ ਤੋਂ ਪਛੜ ਰਹੇ ਸਨ ਅਤੇ ਹੁਣ ਆਇਓਵਾ ਕਾਕਸ ਦੇ ਨਤੀਜਿਆਂ ਵਿਚ ਪਛੜਨ ਤੋਂ ਬਾਅਦ ਵਿਵੇਕ ਰਾਮਾਸਵਾਮੀ ਨੇ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।