ਸਰੀ (ਕੈਨੇਡਾ), 29 ਦਸੰਬਰ, 2023: ਸ਼ਰਾਰਤੀ ਅਨਸਰਾਂ ਵੱਲੋਂ ਇਥੇ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ 14 ਤੋਂ ਜ਼ਿਆਦਾ ਗੋਲੀਆਂ ਚਲਾਈਆਂ।
ਰਿਪੋਰਟਾਂ ਮੁਤਾਬਕ ਇਹ ਸਤੀਸ਼ ਕੁਮਾਰ ਦੇ ਪੁੱਤਰ ਦੀ ਨਿੱਜੀ ਰਿਹਾਇਸ਼ ਸੀ ਜਿਸ ’ਤੇ ਹਮਲਾ ਕੀਤਾ ਗਿਆ। ਸਤੀਸ਼ ਕੁਮਾਰ ਨੇ ਦੱਸਿਆ ਕਿ 11 ਤੋਂ 14 ਗੋਲੀਆਂ ਚਲਾਈਆਂ ਗਈਆਂ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਹਾਲ ਹੀ ਵਿਚ ਇਕ ਬੀਮਾ ਕੰਪਨੀ ਵੇਚੀ ਸੀ ਜਿਸਨੂੰ ਵੇਖਦਿਆਂ ਸ਼ਾਇਦ ਹਮਲਾਵਰਾਂ ਨੂੰ ਲੱਗਾ ਹੋਵੇ ਕਿ ਉਸ ਕੋਲ ਚੋਖੇ ਪੈਸੇ ਪਏ ਹੋਣਗੇ। ਇਲਾਕੇ ਵਿਚ ਫਿਰੌਤੀਆਂ ਵਸੂਲਣ ਦਾ ਕੰਮ ਪਹਿਲਾਂ ਹੀ ਚਲ ਰਿਹਾ ਹੈ।
ਸਰੀ ਆਰ ਸੀ ਐਮ ਪੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।