ਗੁਰਦਾਸਪੁਰ 22 ਦਸੰਬਰ 2023- ਐਮਰਜੈਂਸੀ ਹਾਲਤ ‘ਚ ਦੂਰ-ਦੁਰਾਡੇ ਪਿੰਡਾਂ ‘ਚ ਮੌਕੇ ‘ਤੇ ਪਹੁੰਚ ਕੇ ਸਿਹਤ ਸੇਵਾਵਾਂ ਅਤੇ ਮੁੱਢਲੀ ਸਹਾਇਤਾ ਦੇਣ ਦੀਆਂ ਸੇਵਾਵਾਂ ਨਿਭਾਉਣ ਵਾਲੀ ਐਬੁਲੈਂਸ ਨੂੰ ਇਸ ਵੇਲੇ ਖੁੱਦ ‘ਫਸਟ ਏਡ’ ਦੀ ਜਰੂਰਤ ਹੈ। ਇਸ ਸਬੰਧੀ 108 ਐਬੂਲੇਸ ਯੂਨੀਅਨ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਹਰਕਵਲਜੀਤ ਸਿੰਘ ਰੰਧਾਵਾ ਨੇ ਕਸਬਾ ਕਲਾਨੌਰ ਵਿੱਖੇ 108 ਐਬੁਲੈਂਸ ਗੱਡੀ ‘ਚ ਖਾਮੀਆਂ ਵਿਖਾਉਂਦਿਆਂ ਦੱਸਿਆ ਕਿ 2011 ਤੋਂ ਸੜਕਾਂ ‘ਤੇ ਦੌੜ ਰਹੀਆਂ ਐਬੁਲੇਸ ਦੀ ਹਾਲਤ ਏਨੀ ਖਸਤਾ ਹੋ ਚੁੱਕੀ ਹੈ ਕਿ ਇਸ ‘ਚ ਮੁੱਢਲੀ ਸਹਾਇਤਾ ਦੇਣ ਵਾਲੇ ਯੰਤਰ ਵੀ ਆਖਰੀ ਸਾਹਾਂ ‘ਤੇ ਹਨ।
ਉਨ੍ਹਾਂ ਦੱਸਿਆ ਕਿ ਸਟਰੈਚਰ ਖਰਾਬ ਹਨ, ਹੰਡੀਆਂ ਦੀ ਟੁੱਟ-ਭੱਜ ਸਮੇਂ ਲੱਗਣ ਵਾਲੇ ਸਾਮਾਨ ਦੀ ਵੀ ਘਾਟ ਹੈ, 10_ 10 ਸਾਲ ਪੁਰਾਣੇ ਬੀ.ਪੀ. ਅਪਰੇਟਰ ਸੈੱਟ ਹਨ ਅਤੇ ਪੰਜਾਬ ਸ ਗੱਡੀਆਂ ਵਿੱਚ ਆਕਸੀਜਨ ਦੀ ਪੋਰਟੇਬਲ ਸਲੰਡਰ ਵੀ ਕੰਮ ਨਹੀਂ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਹਲਾਤਾਂ ‘ਚ ਪੰਜਾਬ ਚ ਕਈ ਹੋਰ ਗੱਡੀਆਂ ਵੀ ਹਨ, ਜੋ ਆਖਰੀ ਸਾਹਾਂ ‘ਹਨ ਅਤੇ ਵਿਭਾਗ ਨੂੰ ਸਮੇਂ-ਸਮੇਂ ‘ਤੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਨ੍ਹਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਤੇ ਐਬੁਲੈਂਸ ਦੇ ਡਰਾਈਵਰ ਸਵਰਨ ਸਿੰਘ ਅਤੇ ਈਐਮਟੀ ਕਮਲਜੀਤ ਸਿੰਘ ਨੇ ਖਦਸਾ ਜ਼ਾਹਿਰ ਕੀਤਾ ਕਿ ਸਰਕਾਰ ਦੀ ਇਸ ਸਕੀਮ ਤਹਿਤ ਸਬੰਧਤ ਕੰਪਨੀ ਨੂੰ ਜੇਕਰ ਉਹ ਐਬੂਲੈਂਸਾਂ ਦੀ ਖਸਤਾ ਹਾਲਤ ਸੁਧਾਰਨ ਲਈ ਹਰ ਮਹੀਨੇ ਜਾਣੂ ਕਰਵਾਉਂਦੇ ਹਨ ਤਾਂ ਕੀ ਉਹ ਕਾਗਜ਼ਾਂ ਚ ਤਾਂ ਠੀਕ ਨਹੀਂ ਹੋ ਰਹੀਆਂ, ਇਹ ਇੱਕ ਵੱਡਾ ਘੁਟਾਲਾ ਵੀ ਹੋ ਸਕਦਾ ਹੈ ਅਤੇ ਜਾਂਚ ਦਾ ਵਿਸ਼ਾ ਹੈ।
ਜ਼ਿਲ੍ਹਾ ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਮਾਮੂਲੀ ਹਨ ਅਤੇ ਸਾਲ 2014 ਤੋਂ ਮੁਲਾਜ਼ਮਾਂ ਦਾ ਇਕਰੀਮੈਂਟ ਵੀ ਨਹੀਂ ਲਗਾਇਆ ਜਾ ਰਿਹਾ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਐਬੂਲੇਸ ਦੇ ਮੁਲਾਜਮਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸਬੰਧਤ ਕੰਪਨੀ ਵਲੋਂ ਐਬੁਲੈਸਾਂ ਦੀ ਹਾਲਤ ਸੁਧਾਰਨ ਦੀ ਬਜਾਏ ਉਸ ਖਿਲਾਫ ਬੋਲਣ ਵਾਲੇ ਮੁਲਾਜ਼ਮਾਂ ਨੂੰ ਹੁਣ ਟਰਮੀਨੇਟ ਪੱਤਰ ਜਾਰੀ ਕੀਤੇ ਜਾ ਰਹੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਭਰ ‘ਚ ਐਂਬੂਲੈਂਸਾਂ ‘ਤੇ ਕੰਮ ਕਰਨ ਵਾਲੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮ ਆਪਣੇ ਖਿਲਾਫ ਕਾਰਵਾਈ ਨੂੰ ਲੈ ਕੇ ਆਗਾਮੀ ਦਿਨਾਂ ‘ਚ ਤਿੱਖਾ ਰੋਸ ਪ੍ਰਦਰਸ਼ਨ ਕਰਨ ਦੀ ਰਣਨੀਤੀ ਬਣਾ ਰਹੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਐਬੁਲੈਂਸ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਸਮੇਤ ਨਵੀਆਂ ਐਬੁਲੈਂਸਾਂ ਮੁਹੱਈਆ ਕਰਵਾ ਕੇ ਇਸ ਪ੍ਰਾਜੈਕਟ ਨੂੰ ਆਪਣੇ ਅਧੀਨ ਕਰੇ।