ਨਵੀਂ ਦਿੱਲੀ, 5 ਅਕਤੂਬਰ – ਅਦਾਲਤ ਨੇ ਕ੍ਰਿਕਟਰ ਸ਼ਿਖਰ ਧਵਨ ਤੇ ਆਇਸ਼ਾ ਮੁਖਰਜੀ ਦੇ ਤਲਾਕ ਤੇ ਮੋਹਰ ਲਗਾ ਦਿੱਤੀ। ਕ੍ਰਿਕਟਰ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੀ ਹੈ। ਪਟਿਆਲਾ ਹਾਊਸ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਧਵਨ ਵੱਲੋਂ ਤਲਾਕ ਦੀ ਪਟੀਸ਼ਨ ਵਿੱਚ ਕੀਤੇ ਸਾਰੇ ਦਾਅਵਿਆਂ ਨੂੰ ਸਵੀਕਾਰ ਕਰ ਲਿਆ, ਕਿਉਂਕਿ ਉਸ ਦੀ ਪਤਨੀ ਨੇ ਦੋਸ਼ਾਂ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਆਪਣਾ ਬਚਾਅ ਕੀਤਾ। ਇਸ ਜੋੜੇ ਦਾ ਇਕ ਪੁੱਤ ਵੀ ਹੈ। ਬੱਚੇ ਦੀ ਸਥਾਈ ਸਪੁਰਦਗੀ ਬਾਰੇ ਕੋਈ ਹੁਕਮ ਜਾਰੀ ਨਾ ਕਰਦੇ ਹੋਏ ਅਦਾਲਤ ਨੇ ਧਵਨ ਨੂੰ ਭਾਰਤ ਅਤੇ ਆਸਟਰੇਲੀਆ ਵਿੱਚ ਆਪਣੇ ਪੁੱਤਰ ਨਾਲ ਸਮਾਂ ਬਿਤਾਉਣ ਲਈ ਮੁਲਾਕਾਤ ਦੇ ਅਧਿਕਾਰ ਦਿੱਤੇ ਅਤੇ ਵੀਡੀਓ ਕਾਲ ਦੀ ਵੀ ਆਗਿਆ ਦਿੱਤੀ।
ਇਸ ਤੋਂ ਇਲਾਵਾ ਅਦਾਲਤ ਨੇ ਮੁਖਰਜੀ ਨੂੰ ਸਕੂਲ ਦੀਆਂ ਛੁੱਟੀਆਂ ਦੇ ਘੱਟੋ-ਘੱਟ ਅੱਧੇ ਸਮੇਂ ਦੌਰਾਨ ਧਵਨ ਅਤੇ ਉਸ ਦੇ ਪਰਿਵਾਰ ਨਾਲ ਬੱਚੇ ਦੇ ਭਾਰਤ ਵਿੱਚ ਰਹਿਣ ਦੇਣ ਦਾ ਵੀ ਹੁਕਮ ਦਿੱਤਾ।